-
ਗਿਣਤੀ 14:29, 30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਮੇਰੇ ਖ਼ਿਲਾਫ਼ ਬੁੜਬੁੜਾਉਣ ਕਰਕੇ ਇਸ ਉਜਾੜ ਵਿਚ ਤੁਹਾਡੀਆਂ ਲਾਸ਼ਾਂ, ਹਾਂ, ਮੰਡਲੀ ਦੇ ਉਨ੍ਹਾਂ ਸਾਰੇ ਲੋਕਾਂ ਦੀਆਂ ਲਾਸ਼ਾਂ ਡਿਗਣਗੀਆਂ+ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਹੈ ਅਤੇ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਹਨ।+ 30 ਯਫੁੰਨਾਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਤੋਂ ਇਲਾਵਾ+ ਕੋਈ ਵੀ ਉਸ ਦੇਸ਼ ਵਿਚ ਕਦਮ ਨਹੀਂ ਰੱਖ ਸਕੇਗਾ ਜੋ ਦੇਸ਼ ਮੈਂ ਤੁਹਾਨੂੰ ਦੇਣ ਦੀ ਸਹੁੰ* ਖਾਧੀ ਸੀ।+
-
-
ਯਹੋਸ਼ੁਆ 14:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਇਸੇ ਕਰਕੇ ਅੱਜ ਦੇ ਦਿਨ ਤਕ ਹਬਰੋਨ ਯਫੁੰਨਾਹ ਕਨਿੱਜ਼ੀ ਦੇ ਪੁੱਤਰ ਕਾਲੇਬ ਦੀ ਵਿਰਾਸਤ ਹੈ ਕਿਉਂਕਿ ਉਹ ਪੂਰੇ ਦਿਲ ਨਾਲ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਮਗਰ ਚੱਲਿਆ।+
-
-
ਯਹੋਸ਼ੁਆ 19:49ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
49 ਇਸ ਤਰ੍ਹਾਂ ਉਨ੍ਹਾਂ ਨੇ ਵਿਰਾਸਤ ਲਈ ਦੇਸ਼ ਨੂੰ ਇਲਾਕਿਆਂ ਵਿਚ ਵੰਡ ਲਿਆ। ਫਿਰ ਇਜ਼ਰਾਈਲੀਆਂ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਪਣੇ ਵਿਚਕਾਰ ਵਿਰਾਸਤ ਦਿੱਤੀ।
-