-
ਯਹੋਸ਼ੁਆ 17:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਪਰ ਸਲਾਫਹਾਦ+ ਦੇ ਪੁੱਤਰ ਨਹੀਂ ਸਨ, ਸਿਰਫ਼ ਧੀਆਂ ਸਨ। ਉਹ ਹੇਫਰ ਦਾ ਪੁੱਤਰ ਸੀ, ਹੇਫਰ ਗਿਲਆਦ ਦਾ, ਗਿਲਆਦ ਮਾਕੀਰ ਦਾ ਅਤੇ ਮਾਕੀਰ ਮਨੱਸ਼ਹ ਦਾ ਪੁੱਤਰ ਸੀ। ਸਲਾਫਹਾਦ ਦੀਆਂ ਧੀਆਂ ਦੇ ਨਾਂ ਇਹ ਸਨ: ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ। 4 ਇਸ ਲਈ ਉਹ ਅਲਆਜ਼ਾਰ ਪੁਜਾਰੀ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਪ੍ਰਧਾਨਾਂ ਕੋਲ ਆ ਕੇ ਕਹਿਣ ਲੱਗੀਆਂ:+ “ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਕਿ ਸਾਨੂੰ ਸਾਡੇ ਭਰਾਵਾਂ ਵਿਚਕਾਰ ਵਿਰਾਸਤ ਦਿੱਤੀ ਜਾਵੇ।”+ ਇਸ ਲਈ ਉਸ ਨੇ ਯਹੋਵਾਹ ਦੇ ਹੁਕਮ ਮੁਤਾਬਕ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਵਿਚਕਾਰ ਵਿਰਾਸਤ ਦਿੱਤੀ।+
-