25 ਜਦੋਂ ਇਜ਼ਰਾਈਲੀ ਸ਼ਿੱਟੀਮ ਵਿਚ ਰਹਿ ਰਹੇ ਸਨ,+ ਤਾਂ ਉਹ ਮੋਆਬ ਦੀਆਂ ਕੁੜੀਆਂ ਨਾਲ ਹਰਾਮਕਾਰੀ ਕਰਨ ਲੱਗ ਪਏ।+ 2 ਮੋਆਬੀ ਕੁੜੀਆਂ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਜਦੋਂ ਉਨ੍ਹਾਂ ਦੇ ਦੇਵੀ-ਦੇਵਤਿਆਂ ਨੂੰ ਬਲ਼ੀਆਂ ਚੜ੍ਹਾਈਆਂ ਜਾਣ,+ ਤਾਂ ਉਹ ਵੀ ਉੱਥੇ ਆਉਣ। ਉਹ ਉੱਥੇ ਗਏ ਅਤੇ ਚੜ੍ਹਾਈਆਂ ਚੀਜ਼ਾਂ ਖਾਣ ਲੱਗੇ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਮੱਥਾ ਟੇਕਣ ਲੱਗੇ।+