-
ਬਿਵਸਥਾ ਸਾਰ 1:26-28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਪਰ ਤੁਸੀਂ ਉੱਥੇ ਜਾਣ ਤੋਂ ਇਨਕਾਰ ਕੀਤਾ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ।+ 27 ਤੁਸੀਂ ਆਪਣੇ ਤੰਬੂਆਂ ਵਿਚ ਬੁੜਬੁੜਾਉਂਦੇ ਹੋਏ ਕਹਿੰਦੇ ਰਹੇ, ‘ਯਹੋਵਾਹ ਸਾਡੇ ਨਾਲ ਨਫ਼ਰਤ ਕਰਦਾ ਹੈ, ਤਾਂ ਹੀ ਉਹ ਸਾਨੂੰ ਮਿਸਰ ਵਿੱਚੋਂ ਕੱਢ ਕੇ ਅਮੋਰੀਆਂ ਦੇ ਹਵਾਲੇ ਕਰ ਰਿਹਾ ਹੈ ਤਾਂਕਿ ਅਸੀਂ ਨਾਸ਼ ਹੋ ਜਾਈਏ। 28 ਪਤਾ ਨਹੀਂ ਉਹ ਜਗ੍ਹਾ ਕਿੱਦਾਂ ਦੀ ਹੈ ਜਿੱਥੇ ਅਸੀਂ ਜਾ ਰਹੇ ਹਾਂ? ਅਸੀਂ ਆਪਣੇ ਭਰਾਵਾਂ ਦੀ ਇਸ ਗੱਲ ਕਰਕੇ ਦਿਲ ਹਾਰ ਗਏ,*+ “ਉਹ ਲੋਕ ਸਾਡੇ ਨਾਲੋਂ ਤਾਕਤਵਰ ਅਤੇ ਉੱਚੇ-ਲੰਬੇ ਹਨ। ਉਨ੍ਹਾਂ ਦੇ ਸ਼ਹਿਰ ਵੱਡੇ-ਵੱਡੇ ਹਨ ਅਤੇ ਸ਼ਹਿਰਾਂ ਦੀਆਂ ਮਜ਼ਬੂਤ ਕੰਧਾਂ ਆਕਾਸ਼ ਤਕ ਉੱਚੀਆਂ ਹਨ।+ ਅਸੀਂ ਉੱਥੇ ਅਨਾਕੀ ਲੋਕ+ ਦੇਖੇ।”’
-