-
ਯਹੋਸ਼ੁਆ 5:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਜ਼ਰਾਈਲੀ 40 ਸਾਲ ਉਜਾੜ ਵਿਚ ਭਟਕਦੇ ਰਹੇ+ ਜਦ ਤਕ ਸਾਰੀ ਕੌਮ ਮਰ ਨਾ ਗਈ ਯਾਨੀ ਮਿਸਰ ਤੋਂ ਨਿਕਲਣ ਵਾਲੇ ਉਹ ਯੋਧੇ ਜਿਨ੍ਹਾਂ ਨੇ ਯਹੋਵਾਹ ਦੀ ਗੱਲ ਨਹੀਂ ਮੰਨੀ ਸੀ।+ ਯਹੋਵਾਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ ਕਿ ਉਹ ਉਨ੍ਹਾਂ ਨੂੰ ਕਦੇ ਵੀ ਉਹ ਦੇਸ਼ ਨਹੀਂ ਦੇਖਣ ਦੇਵੇਗਾ+ ਜਿਹੜਾ ਦੇਸ਼ ਸਾਨੂੰ ਦੇਣ ਦੀ ਸਹੁੰ ਯਹੋਵਾਹ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਖਾਧੀ ਸੀ,+ ਹਾਂ, ਉਹ ਦੇਸ਼ ਜਿਸ ਵਿਚ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+
-
-
ਜ਼ਬੂਰ 95:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਇਸ ਕਰਕੇ ਮੈਨੂੰ 40 ਸਾਲ ਉਸ ਪੀੜ੍ਹੀ ਨਾਲ ਘਿਰਣਾ ਰਹੀ।
ਮੈਂ ਕਿਹਾ: “ਇਨ੍ਹਾਂ ਲੋਕਾਂ ਦੇ ਦਿਲ ਹਮੇਸ਼ਾ ਭਟਕਦੇ ਰਹਿੰਦੇ ਹਨ;
ਇਹ ਮੇਰੇ ਰਾਹਾਂ ʼਤੇ ਨਹੀਂ ਚੱਲਦੇ।”
-