-
ਕੂਚ 23:31-33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 “ਮੈਂ ਤੁਹਾਡੀ ਹੱਦ ਲਾਲ ਸਮੁੰਦਰ ਤੋਂ ਲੈ ਕੇ ਫਲਿਸਤੀਆਂ ਦੇ ਸਮੁੰਦਰ ਤਕ ਅਤੇ ਉਜਾੜ ਤੋਂ ਲੈ ਕੇ ਦਰਿਆ ਤਕ ਠਹਿਰਾਵਾਂਗਾ।+ ਮੈਂ ਉਸ ਦੇਸ਼ ਦੇ ਸਾਰੇ ਵਾਸੀਆਂ ਨੂੰ ਤੁਹਾਡੇ ਹੱਥ ਵਿਚ ਕਰ ਦਿਆਂਗਾ ਅਤੇ ਤੁਸੀਂ ਉਨ੍ਹਾਂ ਨੂੰ ਆਪਣੇ ਅੱਗਿਓਂ ਕੱਢ ਦਿਓਗੇ।+ 32 ਤੁਸੀਂ ਉਨ੍ਹਾਂ ਨਾਲ ਜਾਂ ਉਨ੍ਹਾਂ ਦੇ ਦੇਵੀ-ਦੇਵਤਿਆਂ ਨਾਲ ਇਕਰਾਰ ਨਾ ਕਰਿਓ।+ 33 ਤੁਸੀਂ ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਵੱਸਣ ਨਾ ਦਿਓ। ਨਹੀਂ ਤਾਂ ਉਹ ਤੁਹਾਨੂੰ ਆਪਣੇ ਪਿੱਛੇ ਲਾ ਕੇ ਤੁਹਾਡੇ ਤੋਂ ਮੇਰੇ ਖ਼ਿਲਾਫ਼ ਪਾਪ ਕਰਾਉਣਗੇ। ਜੇ ਤੁਸੀਂ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀ ਭਗਤੀ ਕਰੋਗੇ, ਤਾਂ ਇਹ ਜ਼ਰੂਰ ਤੁਹਾਡੇ ਲਈ ਫੰਦਾ ਬਣ ਜਾਵੇਗੀ।”+
-
-
ਬਿਵਸਥਾ ਸਾਰ 7:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਤੁਸੀਂ ਆਪਣੀਆਂ ਕੁੜੀਆਂ ਦੇ ਵਿਆਹ ਉਨ੍ਹਾਂ ਦੇ ਮੁੰਡਿਆਂ ਨਾਲ ਅਤੇ ਉਨ੍ਹਾਂ ਦੀਆਂ ਕੁੜੀਆਂ ਦੇ ਵਿਆਹ ਆਪਣੇ ਮੁੰਡਿਆਂ ਨਾਲ ਨਾ ਕਰਿਓ। ਇਸ ਤਰ੍ਹਾਂ ਤੁਸੀਂ ਉਨ੍ਹਾਂ ਨਾਲ ਰਿਸ਼ਤੇਦਾਰੀ ਨਾ ਜੋੜਿਓ+ 4 ਕਿਉਂਕਿ ਉਹ ਤੁਹਾਡੇ ਪੁੱਤਰਾਂ ਨੂੰ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਹਟਾ ਦੇਣਗੀਆਂ ਅਤੇ ਆਪਣੇ ਦੇਵਤਿਆਂ ਦੇ ਪਿੱਛੇ ਲਾ ਲੈਣਗੀਆਂ।+ ਫਿਰ ਯਹੋਵਾਹ ਦਾ ਗੁੱਸਾ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਤੁਹਾਨੂੰ ਝੱਟ ਨਾਸ਼ ਕਰ ਦੇਵੇਗਾ।+
-
-
ਯਹੋਸ਼ੁਆ 23:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 “ਪਰ ਜੇ ਤੁਸੀਂ ਪਰਮੇਸ਼ੁਰ ਤੋਂ ਮੂੰਹ ਮੋੜੋਗੇ ਅਤੇ ਕੌਮਾਂ ਦੇ ਬਚੇ ਹੋਏ ਲੋਕਾਂ ਨਾਲ ਮਿਲ ਜਾਓਗੇ ਜੋ ਤੁਹਾਡੇ ਨਾਲ ਰਹਿੰਦੇ ਹਨ+ ਅਤੇ ਉਨ੍ਹਾਂ ਨਾਲ ਵਿਆਹ ਕਰੋਗੇ*+ ਅਤੇ ਤੁਸੀਂ ਉਨ੍ਹਾਂ ਨਾਲ ਉੱਠੋ-ਬੈਠੋਗੇ ਤੇ ਉਹ ਤੁਹਾਡੇ ਨਾਲ ਉੱਠਣ-ਬੈਠਣਗੇ, 13 ਤਾਂ ਤੁਸੀਂ ਪੱਕਾ ਜਾਣ ਲਓ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅੱਗੋਂ ਇਨ੍ਹਾਂ ਕੌਮਾਂ ਨੂੰ ਭਜਾਉਂਦਾ* ਨਹੀਂ ਰਹੇਗਾ।+ ਉਹ ਤੁਹਾਡੇ ਲਈ ਇਕ ਫੰਦਾ ਤੇ ਜਾਲ਼ ਹੋਣਗੀਆਂ, ਤੁਹਾਡੀਆਂ ਵੱਖੀਆਂ ʼਤੇ ਕੋਰੜਿਆਂ ਵਾਂਗ+ ਅਤੇ ਤੁਹਾਡੀਆਂ ਅੱਖਾਂ ਵਿਚ ਕੰਡਿਆਂ ਵਾਂਗ ਹੋਣਗੀਆਂ ਜਦ ਤਕ ਤੁਸੀਂ ਇਸ ਚੰਗੇ ਦੇਸ਼ ਵਿੱਚੋਂ ਮਿਟ ਨਹੀਂ ਜਾਂਦੇ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦਿੱਤਾ ਹੈ।
-
-
ਨਿਆਈਆਂ 2:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਜਿੱਥੋਂ ਤਕ ਤੁਹਾਡੀ ਗੱਲ ਹੈ, ਤੁਸੀਂ ਇਸ ਦੇਸ਼ ਦੇ ਵਾਸੀਆਂ ਨਾਲ ਇਕਰਾਰ ਨਾ ਕਰਿਓ+ ਅਤੇ ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਸੁੱਟਿਓ।’+ ਪਰ ਤੁਸੀਂ ਮੇਰੀ ਗੱਲ ਨਹੀਂ ਮੰਨੀ।+ ਤੁਸੀਂ ਇੱਦਾਂ ਕਿਉਂ ਕੀਤਾ? 3 ਇਸੇ ਕਰਕੇ ਮੈਂ ਇਹ ਵੀ ਕਿਹਾ ਸੀ, ‘ਮੈਂ ਉਨ੍ਹਾਂ ਨੂੰ ਤੁਹਾਡੇ ਅੱਗੋਂ ਨਹੀਂ ਭਜਾਵਾਂਗਾ+ ਅਤੇ ਉਹ ਤੁਹਾਡੇ ਲਈ ਫੰਦਾ ਸਾਬਤ ਹੋਣਗੇ+ ਤੇ ਉਨ੍ਹਾਂ ਦੇ ਦੇਵਤੇ ਤੁਹਾਨੂੰ ਭਰਮਾ ਲੈਣਗੇ।’”+
-