-
ਯਹੋਸ਼ੁਆ 20:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਹ ਇਨ੍ਹਾਂ ਵਿੱਚੋਂ ਕਿਸੇ ਇਕ ਸ਼ਹਿਰ ਨੂੰ ਭੱਜ ਜਾਵੇ+ ਅਤੇ ਸ਼ਹਿਰ ਦੇ ਦਰਵਾਜ਼ੇ ਦੇ ਲਾਂਘੇ ਕੋਲ+ ਖੜ੍ਹ ਜਾਵੇ ਅਤੇ ਉਸ ਸ਼ਹਿਰ ਦੇ ਬਜ਼ੁਰਗਾਂ ਦੇ ਸਾਮ੍ਹਣੇ ਆਪਣਾ ਮਾਮਲਾ ਪੇਸ਼ ਕਰੇ। ਫਿਰ ਉਹ ਉਸ ਨੂੰ ਸ਼ਹਿਰ ਵਿਚ ਵੜਨ ਦੇਣ ਅਤੇ ਉਸ ਨੂੰ ਜਗ੍ਹਾ ਦੇਣ ਅਤੇ ਉਹ ਉਨ੍ਹਾਂ ਨਾਲ ਰਹੇਗਾ। 5 ਜੇ ਖ਼ੂਨ ਦਾ ਬਦਲਾ ਲੈਣ ਵਾਲਾ ਉਸ ਦਾ ਪਿੱਛਾ ਕਰਦੇ ਹੋਏ ਆਉਂਦਾ ਹੈ, ਤਾਂ ਉਹ ਉਸ ਨੂੰ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਹੱਥ ਵਿਚ ਨਾ ਦੇਣ ਕਿਉਂਕਿ ਉਸ ਦਾ ਸਾਥੀ ਗ਼ਲਤੀ ਨਾਲ ਉਸ ਦੇ ਹੱਥੋਂ ਮਾਰਿਆ ਗਿਆ ਸੀ ਅਤੇ ਉਹ ਉਸ ਨਾਲ ਨਫ਼ਰਤ ਨਹੀਂ ਕਰਦਾ ਸੀ।+
-