30 ਕਹਾਥੀਆਂ ਦੇ ਪਿਉ-ਦਾਦਿਆਂ ਦੇ ਘਰਾਣੇ ਦਾ ਮੁਖੀ ਉਜ਼ੀਏਲ ਦਾ ਪੁੱਤਰ ਅਲਸਾਫਾਨ ਸੀ।+ 31 ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ: ਇਕਰਾਰ ਦਾ ਸੰਦੂਕ,+ ਮੇਜ਼,+ ਸ਼ਮਾਦਾਨ,+ ਵੇਦੀਆਂ,+ ਪਵਿੱਤਰ ਸਥਾਨ ਵਿਚ ਸੇਵਾ ਕਰਨ ਲਈ ਵਰਤਿਆ ਜਾਂਦਾ ਸਾਮਾਨ+ ਅਤੇ ਅੰਦਰਲਾ ਪਰਦਾ।+ ਕਹਾਥੀਆਂ ਨੇ ਇਨ੍ਹਾਂ ਨਾਲ ਜੁੜੇ ਸਾਰੇ ਕੰਮ ਕਰਨੇ ਸਨ।+