-
ਉਤਪਤ 30:4-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਫਿਰ ਰਾਕੇਲ ਨੇ ਉਸ ਨੂੰ ਆਪਣੀ ਨੌਕਰਾਣੀ ਬਿਲਹਾਹ ਦਿੱਤੀ ਤਾਂਕਿ ਉਹ ਉਸ ਦੀ ਪਤਨੀ ਬਣੇ ਅਤੇ ਯਾਕੂਬ ਨੇ ਉਸ ਨਾਲ ਸੰਬੰਧ ਬਣਾਏ।+ 5 ਬਿਲਹਾਹ ਗਰਭਵਤੀ ਹੋਈ ਅਤੇ ਉਸ ਨੇ ਯਾਕੂਬ ਦੇ ਮੁੰਡੇ ਨੂੰ ਜਨਮ ਦਿੱਤਾ। 6 ਫਿਰ ਰਾਕੇਲ ਨੇ ਕਿਹਾ: “ਪਰਮੇਸ਼ੁਰ ਨੇ ਮੇਰੇ ਨਾਲ ਨਿਆਂ ਕੀਤਾ ਹੈ ਅਤੇ ਉਸ ਨੇ ਮੇਰੀ ਫ਼ਰਿਆਦ ਸੁਣ ਕੇ ਮੇਰੀ ਝੋਲ਼ੀ ਵਿਚ ਇਕ ਪੁੱਤਰ ਪਾਇਆ ਹੈ।” ਇਸ ਕਰਕੇ ਉਸ ਨੇ ਮੁੰਡੇ ਦਾ ਨਾਂ ਦਾਨ*+ ਰੱਖਿਆ।
-
-
ਗਿਣਤੀ 10:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਫਿਰ ਦਾਨ ਦਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੁਰ ਪਿਆ। ਇਹ ਦਲ ਸਭ ਤੋਂ ਪਿੱਛੇ ਚੱਲਦਾ ਸੀ ਤਾਂਕਿ ਪਿੱਛਿਓਂ ਹੋਣ ਵਾਲੇ ਹਮਲੇ ਤੋਂ ਬਾਕੀ ਦਲਾਂ ਦੀ ਹਿਫਾਜ਼ਤ ਕੀਤੀ ਜਾ ਸਕੇ। ਅਮੀਸ਼ਦਾਈ ਦਾ ਪੁੱਤਰ ਅਹੀਅਜ਼ਰ ਦਾਨ ਦੇ ਪੁੱਤਰਾਂ ਦਾ ਮੁਖੀ ਸੀ।+
-