4 ਫਿਰ ਛਾਉਣੀ ਵਿਚ ਲੋਕਾਂ ਦੀ ਮਿਲੀ-ਜੁਲੀ ਭੀੜ+ ਖਾਣ ਵਾਲੀਆਂ ਵਧੀਆ-ਵਧੀਆ ਚੀਜ਼ਾਂ ਦੀ ਲਾਲਸਾ ਕਰਨ ਲੱਗੀ।+ ਇਜ਼ਰਾਈਲੀ ਵੀ ਦੁਬਾਰਾ ਰੋਣ ਲੱਗੇ ਅਤੇ ਕਹਿਣ ਲੱਗੇ: “ਕੌਣ ਸਾਨੂੰ ਖਾਣ ਲਈ ਮੀਟ ਦੇਵੇਗਾ?+ 5 ਹਾਇ! ਸਾਨੂੰ ਉਹ ਦਿਨ ਕਿੰਨੇ ਯਾਦ ਆਉਂਦੇ ਜਦੋਂ ਅਸੀਂ ਮਿਸਰ ਵਿਚ ਮੁਫ਼ਤ ਮੱਛੀਆਂ, ਖੀਰੇ, ਹਦਵਾਣੇ, ਭੂਕਾਂ, ਪਿਆਜ਼ ਤੇ ਲਸਣ ਖਾਂਦੇ ਹੁੰਦੇ ਸੀ!+