11 ਉਨ੍ਹਾਂ ਨੇ ਉਨ੍ਹਾਂ ਨੂੰ ਯਹੂਦਾਹ ਦੇ ਪਹਾੜੀ ਇਲਾਕੇ ਵਿਚ ਪੈਂਦਾ ਕਿਰਯਥ-ਅਰਬਾ+ (ਅਰਬਾ, ਅਨਾਕ ਦਾ ਪਿਤਾ ਸੀ) ਯਾਨੀ ਹਬਰੋਨ+ ਅਤੇ ਇਸ ਦੀਆਂ ਆਲੇ-ਦੁਆਲੇ ਦੀਆਂ ਚਰਾਂਦਾਂ ਦਿੱਤੀਆਂ। 12 ਪਰ ਉਨ੍ਹਾਂ ਨੇ ਸ਼ਹਿਰ ਦਾ ਖੇਤ ਅਤੇ ਉਸ ਸ਼ਹਿਰ ਦੇ ਪਿੰਡ ਯਫੁੰਨਾਹ ਦੇ ਪੁੱਤਰ ਕਾਲੇਬ ਨੂੰ ਦਿੱਤੇ ਤਾਂਕਿ ਇਹ ਉਸ ਦੀ ਜਾਇਦਾਦ ਹੋਣ।+