-
ਲੇਵੀਆਂ 6:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “‘ਅਨਾਜ ਦੇ ਚੜ੍ਹਾਵੇ ਦੇ ਸੰਬੰਧ ਵਿਚ ਇਹ ਨਿਯਮ ਹੈ:+ ਹਾਰੂਨ ਦੇ ਪੁੱਤਰ ਵੇਦੀ ਦੇ ਸਾਮ੍ਹਣੇ ਯਹੋਵਾਹ ਅੱਗੇ ਇਹ ਚੜ੍ਹਾਵਾ ਪੇਸ਼ ਕਰਨ।
-
-
ਗਿਣਤੀ 28:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 “‘ਹਰ ਮਹੀਨੇ* ਦੇ ਪਹਿਲੇ ਦਿਨ ਤੁਸੀਂ ਹੋਮ-ਬਲ਼ੀ ਵਜੋਂ ਯਹੋਵਾਹ ਅੱਗੇ ਦੋ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 12 ਹਰ ਬਲਦ ਦੇ ਨਾਲ ਅਨਾਜ ਦੇ ਚੜ੍ਹਾਵੇ+ ਵਜੋਂ ਤਿੰਨ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। ਨਾਲੇ ਭੇਡੂ+ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ
-
-
ਗਿਣਤੀ 29:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ ਅਤੇ ਹਰ ਰੋਜ਼ ਜੋ ਹੋਮ-ਬਲ਼ੀ, ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ,+ ਉਨ੍ਹਾਂ ਤੋਂ ਇਲਾਵਾ ਇਹ ਸਾਰੇ ਚੜ੍ਹਾਵੇ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਓ ਜਿਨ੍ਹਾਂ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। ਇਹ ਚੜ੍ਹਾਵੇ ਉਸੇ ਤਰੀਕੇ ਨਾਲ ਚੜ੍ਹਾਏ ਜਾਣ ਜਿਵੇਂ ਇਹ ਆਮ ਤੌਰ ਤੇ ਚੜ੍ਹਾਏ ਜਾਂਦੇ ਹਨ।
-