21 “ਇਸ ਟੋਲੀ ਤੋਂ ਦੂਰ ਖੜ੍ਹੇ ਹੋ ਜਾਓ। ਮੈਂ ਇਕ ਪਲ ਵਿਚ ਹੀ ਇਨ੍ਹਾਂ ਨੂੰ ਤਬਾਹ ਕਰ ਦੇਣਾ।”+ 22 ਇਹ ਸੁਣ ਕੇ ਉਨ੍ਹਾਂ ਨੇ ਜ਼ਮੀਨ ʼਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ ਅਤੇ ਕਿਹਾ: “ਹੇ ਪਰਮੇਸ਼ੁਰ, ਸਾਰੇ ਇਨਸਾਨਾਂ ਨੂੰ ਜ਼ਿੰਦਗੀ ਬਖ਼ਸ਼ਣ ਵਾਲੇ ਪਰਮੇਸ਼ੁਰ,+ ਕੀ ਤੂੰ ਇਕ ਬੰਦੇ ਦੇ ਪਾਪ ਕਰਕੇ ਪੂਰੀ ਮੰਡਲੀ ਉੱਤੇ ਆਪਣੇ ਗੁੱਸੇ ਦੀ ਅੱਗ ਵਰ੍ਹਾਏਂਗਾ?”+