-
ਇਬਰਾਨੀਆਂ 9:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਇਹ ਤੰਬੂ ਮੌਜੂਦਾ ਸਮੇਂ ਦੀਆਂ ਚੀਜ਼ਾਂ ਦਾ ਨਮੂਨਾ ਹੈ।+ ਇਸ ਪ੍ਰਬੰਧ ਅਨੁਸਾਰ ਭੇਟਾਂ ਅਤੇ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ,+ ਪਰ ਇਹ ਭੇਟਾਂ ਅਤੇ ਬਲ਼ੀਆਂ ਪਵਿੱਤਰ ਭਗਤੀ ਕਰਨ ਵਾਲੇ ਦੀ ਜ਼ਮੀਰ ਨੂੰ ਪੂਰੀ ਤਰ੍ਹਾਂ ਸ਼ੁੱਧ ਨਹੀਂ ਕਰ ਸਕਦੀਆਂ ਸਨ।+ 10 ਇਨ੍ਹਾਂ ਭੇਟਾਂ ਅਤੇ ਬਲ਼ੀਆਂ ਦਾ ਸੰਬੰਧ ਸਿਰਫ਼ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਅਤੇ ਸ਼ੁੱਧ ਕਰਨ ਦੇ ਕਈ ਤਰ੍ਹਾਂ ਦੇ ਤਰੀਕਿਆਂ* ਨਾਲ ਹੈ।+ ਇਹ ਸਰੀਰ ਨਾਲ ਸੰਬੰਧਿਤ ਕਾਨੂੰਨੀ ਮੰਗਾਂ ਸਨ+ ਜਿਨ੍ਹਾਂ ਨੂੰ ਸਾਰੀਆਂ ਚੀਜ਼ਾਂ ਨੂੰ ਸੁਧਾਰੇ ਜਾਣ ਦੇ ਮਿਥੇ ਸਮੇਂ ਤਕ ਲਾਗੂ ਕੀਤਾ ਗਿਆ ਸੀ।
-
-
ਇਬਰਾਨੀਆਂ 9:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਜੇ ਬੱਕਰਿਆਂ ਅਤੇ ਬਲਦਾਂ ਦਾ ਖ਼ੂਨ+ ਅਤੇ ਅਸ਼ੁੱਧ ਲੋਕਾਂ ʼਤੇ ਧੂੜੀ ਜਾਂਦੀ ਗਾਂ ਦੀ ਸੁਆਹ ਇਨਸਾਨਾਂ ਨੂੰ ਸਰੀਰਕ ਤੌਰ ਤੇ ਸ਼ੁੱਧ ਕਰਦੀ ਹੈ,+ 14 ਤਾਂ ਫਿਰ, ਮਸੀਹ ਦਾ ਖ਼ੂਨ+ ਸਾਡੀ ਜ਼ਮੀਰ ਨੂੰ ਵਿਅਰਥ ਕੰਮਾਂ ਤੋਂ ਕਿੰਨਾ ਜ਼ਿਆਦਾ ਸ਼ੁੱਧ ਕਰ ਸਕਦਾ ਹੈ ਜਿਸ ਨੇ ਹਮੇਸ਼ਾ ਰਹਿਣ ਵਾਲੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲ ਕੇ ਆਪਣੇ ਬੇਦਾਗ਼ ਸਰੀਰ ਦੀ ਬਲ਼ੀ ਦਿੱਤੀ+ ਤਾਂਕਿ ਅਸੀਂ ਜੀਉਂਦੇ ਪਰਮੇਸ਼ੁਰ ਦੀ ਭਗਤੀ ਕਰ ਸਕੀਏ!+
-