-
ਕੂਚ 14:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਉਹ ਮੂਸਾ ਨੂੰ ਕਹਿਣ ਲੱਗੇ: “ਤੂੰ ਕਿਉਂ ਸਾਨੂੰ ਮਿਸਰ ਵਿੱਚੋਂ ਕੱਢ ਕੇ ਇੱਥੇ ਉਜਾੜ ਵਿਚ ਮਰਨ ਲਈ ਲੈ ਆਇਆ ਹੈਂ?+ ਕੀ ਮਿਸਰ ਵਿਚ ਕਬਰਸਤਾਨਾਂ ਦੀ ਘਾਟ ਸੀ? ਤੂੰ ਸਾਡੇ ਨਾਲ ਇੱਦਾਂ ਕਿਉਂ ਕੀਤਾ?
-
-
ਕੂਚ 17:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਪਰ ਲੋਕ ਬਹੁਤ ਪਿਆਸੇ ਸਨ ਜਿਸ ਕਰਕੇ ਉਹ ਮੂਸਾ ਦੇ ਖ਼ਿਲਾਫ਼ ਬੁੜ-ਬੁੜ ਕਰਦੇ+ ਹੋਏ ਕਹਿਣ ਲੱਗੇ: “ਤੂੰ ਸਾਨੂੰ, ਸਾਡੇ ਪੁੱਤਰਾਂ ਅਤੇ ਸਾਡੇ ਪਸ਼ੂਆਂ ਨੂੰ ਮਿਸਰ ਵਿੱਚੋਂ ਕੱਢ ਕੇ ਇੱਥੇ ਪਿਆਸੇ ਮਰਨ ਲਈ ਕਿਉਂ ਲੈ ਆਇਆ ਹੈਂ?”
-
-
ਗਿਣਤੀ 16:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਕੀ ਤੈਨੂੰ ਇਹ ਛੋਟੀ ਜਿਹੀ ਗੱਲ ਲੱਗਦੀ ਕਿ ਤੂੰ ਸਾਨੂੰ ਉਸ ਦੇਸ਼ ਵਿੱਚੋਂ ਕੱਢ ਲਿਆਇਆ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ ਅਤੇ ਇੱਥੇ ਉਜਾੜ ਵਿਚ ਮਰਨ ਲਈ ਲੈ ਆਇਆ ਹੈਂ?+ ਕੀ ਤੂੰ ਹੁਣ ਸਾਡੇ ਸਾਰਿਆਂ ʼਤੇ ਰਾਜ ਵੀ ਕਰਨਾ* ਚਾਹੁੰਦਾਂ? 14 ਨਾਲੇ ਤੂੰ ਸਾਨੂੰ ਉਸ ਦੇਸ਼ ਵਿਚ ਨਹੀਂ ਲੈ ਕੇ ਗਿਆ ਹੈਂ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ+ ਤੇ ਨਾ ਹੀ ਤੂੰ ਸਾਨੂੰ ਵਿਰਾਸਤ ਵਿਚ ਖੇਤ ਜਾਂ ਅੰਗੂਰਾਂ ਦੇ ਬਾਗ਼ ਦਿੱਤੇ। ਤੂੰ ਕੀ ਚਾਹੁੰਦਾਂ ਕਿ ਇਹ ਆਦਮੀ ਅੰਨ੍ਹਿਆਂ ਵਾਂਗ ਤੇਰੇ ਪਿੱਛੇ-ਪਿੱਛੇ ਚੱਲਦੇ ਰਹਿਣ?* ਨਹੀਂ, ਅਸੀਂ ਨਹੀਂ ਆਉਣਾ!”
-