17 ਫਿਰ ਇਜ਼ਰਾਈਲ ਨੇ ਅਦੋਮ+ ਦੇ ਰਾਜੇ ਨੂੰ ਇਹ ਸੰਦੇਸ਼ ਦੇਣ ਲਈ ਬੰਦੇ ਘੱਲੇ: “ਕਿਰਪਾ ਕਰ ਕੇ ਸਾਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘ ਲੈਣ ਦੇ,” ਪਰ ਅਦੋਮ ਦੇ ਰਾਜੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਮੋਆਬ+ ਦੇ ਰਾਜੇ ਨੂੰ ਵੀ ਸੰਦੇਸ਼ ਭੇਜਿਆ, ਪਰ ਉਹ ਵੀ ਰਾਜ਼ੀ ਨਾ ਹੋਇਆ। ਇਸ ਲਈ ਇਜ਼ਰਾਈਲ ਕਾਦੇਸ਼+ ਵਿਚ ਹੀ ਰਿਹਾ।