-
ਬਿਵਸਥਾ ਸਾਰ 2:30-35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਪਰ ਹਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਨਹੀਂ ਦਿੱਤਾ ਕਿਉਂਕਿ ਯਹੋਵਾਹ ਸਾਡੇ* ਪਰਮੇਸ਼ੁਰ ਨੇ ਉਸ ਦਾ ਦਿਲ ਢੀਠ ਅਤੇ ਕਠੋਰ ਹੋਣ ਦਿੱਤਾ+ ਤਾਂਕਿ ਉਹ ਉਸ ਨੂੰ ਸਾਡੇ* ਹੱਥ ਵਿਚ ਦੇ ਦੇਵੇ ਜੋ ਕਿ ਹੁਣ ਹੋ ਚੁੱਕਾ ਹੈ।+
31 “ਫਿਰ ਯਹੋਵਾਹ ਨੇ ਮੈਨੂੰ ਕਿਹਾ, ‘ਦੇਖ, ਮੈਂ ਸੀਹੋਨ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿਚ ਦੇਣਾ ਸ਼ੁਰੂ ਕਰ ਦਿੱਤਾ ਹੈ। ਉਸ ਦੇਸ਼ ʼਤੇ ਕਬਜ਼ਾ ਕਰਨਾ ਸ਼ੁਰੂ ਕਰ ਦੇ।’+ 32 ਜਦ ਸੀਹੋਨ ਆਪਣੇ ਲੋਕਾਂ ਨਾਲ ਯਹਾਸ ਵਿਚ ਸਾਡੇ ਨਾਲ ਲੜਾਈ ਕਰਨ ਲਈ ਆਇਆ,+ 33 ਤਾਂ ਸਾਡੇ ਪਰਮੇਸ਼ੁਰ ਯਹੋਵਾਹ ਨੇ ਉਸ ਨੂੰ ਸਾਡੇ ਹੱਥ ਵਿਚ ਦੇ ਦਿੱਤਾ ਅਤੇ ਅਸੀਂ ਉਸ ਨੂੰ, ਉਸ ਦੇ ਪੁੱਤਰਾਂ ਅਤੇ ਉਸ ਦੇ ਸਾਰੇ ਲੋਕਾਂ ਨੂੰ ਹਰਾ ਦਿੱਤਾ। 34 ਅਸੀਂ ਉਸ ਵੇਲੇ ਉਸ ਦੇ ਸਾਰੇ ਸ਼ਹਿਰਾਂ ʼਤੇ ਕਬਜ਼ਾ ਕਰ ਲਿਆ ਅਤੇ ਹਰ ਸ਼ਹਿਰ ਨੂੰ ਆਦਮੀਆਂ, ਔਰਤਾਂ ਅਤੇ ਬੱਚਿਆਂ ਸਣੇ ਨਾਸ਼ ਕਰ ਦਿੱਤਾ। ਅਸੀਂ ਕਿਸੇ ਨੂੰ ਵੀ ਜੀਉਂਦਾ ਨਹੀਂ ਛੱਡਿਆ।+ 35 ਅਸੀਂ ਜਿਨ੍ਹਾਂ ਸ਼ਹਿਰਾਂ ʼਤੇ ਕਬਜ਼ਾ ਕੀਤਾ ਸੀ, ਉੱਥੋਂ ਅਸੀਂ ਸਿਰਫ਼ ਪਸ਼ੂ ਅਤੇ ਹੋਰ ਚੀਜ਼ਾਂ ਲੁੱਟੀਆਂ।
-
-
ਨਿਆਈਆਂ 11:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 “‘ਇਸ ਤੋਂ ਬਾਅਦ ਇਜ਼ਰਾਈਲ ਨੇ ਅਮੋਰੀਆਂ ਦੇ ਰਾਜੇ ਸੀਹੋਨ ਕੋਲ, ਜੋ ਹਸ਼ਬੋਨ ਦਾ ਰਾਜਾ ਸੀ, ਆਦਮੀਆਂ ਨੂੰ ਘੱਲਿਆ ਅਤੇ ਇਜ਼ਰਾਈਲ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਆਪਣੇ ਇਲਾਕੇ ਵਿੱਚੋਂ ਦੀ ਸਾਨੂੰ ਸਾਡੀ ਜਗ੍ਹਾ ਵੱਲ ਨੂੰ ਜਾ ਲੈਣ ਦੇ।”+ 20 ਪਰ ਸੀਹੋਨ ਨੇ ਇਜ਼ਰਾਈਲ ʼਤੇ ਭਰੋਸਾ ਨਹੀਂ ਕੀਤਾ ਤੇ ਉਸ ਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਨਾ ਦਿੱਤਾ। ਇਸ ਲਈ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਕੇ ਯਹਾਸ ਵਿਚ ਡੇਰਾ ਲਾਇਆ ਅਤੇ ਇਜ਼ਰਾਈਲ ਨਾਲ ਲੜਿਆ।+
-