-
ਗਿਣਤੀ 23:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਬਾਲਾਕ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਮੇਰੇ ਨਾਲ ਇਕ ਹੋਰ ਜਗ੍ਹਾ ਚੱਲ ਜਿੱਥੋਂ ਤੂੰ ਉਨ੍ਹਾਂ ਨੂੰ ਦੇਖ ਸਕਦਾ ਹੈਂ। ਉਹ ਸਾਰੇ ਤੈਨੂੰ ਨਜ਼ਰ ਨਹੀਂ ਆਉਣਗੇ ਕਿਉਂਕਿ ਤੂੰ ਉਨ੍ਹਾਂ ਦੀ ਛਾਉਣੀ ਦਾ ਕੁਝ ਹੀ ਹਿੱਸਾ ਦੇਖ ਸਕੇਂਗਾ। ਤੂੰ ਉੱਥੋਂ ਮੇਰੀ ਖ਼ਾਤਰ ਉਨ੍ਹਾਂ ਲੋਕਾਂ ਨੂੰ ਸਰਾਪ ਦੇ।”+ 14 ਇਸ ਲਈ ਉਹ ਬਿਲਾਮ ਨੂੰ ਪਿਸਗਾਹ ਪਹਾੜ ਦੀ ਚੋਟੀ+ ʼਤੇ ਸੋਫੀਮ ਦੇ ਮੈਦਾਨ ਵਿਚ ਲੈ ਗਿਆ ਅਤੇ ਉੱਥੇ ਉਸ ਨੇ ਸੱਤ ਵੇਦੀਆਂ ਬਣਾਈਆਂ ਅਤੇ ਹਰ ਵੇਦੀ ʼਤੇ ਇਕ ਬਲਦ ਅਤੇ ਇਕ ਭੇਡੂ ਚੜ੍ਹਾਇਆ।+
-