-
ਉਤਪਤ 38:7-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਏਰ ਦੇ ਕੰਮ ਬੁਰੇ ਸਨ, ਇਸ ਕਰਕੇ ਯਹੋਵਾਹ ਨੇ ਉਸ ਨੂੰ ਜਾਨੋਂ ਮਾਰ ਦਿੱਤਾ। 8 ਇਸ ਲਈ ਯਹੂਦਾਹ ਨੇ ਓਨਾਨ ਨੂੰ ਕਿਹਾ: “ਤੂੰ ਦਿਓਰ ਹੋਣ ਦਾ ਆਪਣਾ ਫ਼ਰਜ਼ ਨਿਭਾ ਕੇ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਾ ਅਤੇ ਉਸ ਨਾਲ ਸਰੀਰਕ ਸੰਬੰਧ ਕਾਇਮ ਕਰ ਅਤੇ ਆਪਣੇ ਭਰਾ ਲਈ ਔਲਾਦ ਪੈਦਾ ਕਰ।”*+ 9 ਪਰ ਓਨਾਨ ਜਾਣਦਾ ਸੀ ਕਿ ਪੈਦਾ ਹੋਣ ਵਾਲਾ ਬੱਚਾ ਉਸ ਦਾ ਨਹੀਂ ਕਹਾਵੇਗਾ।+ ਇਸ ਲਈ ਜਦੋਂ ਉਸ ਨੇ ਆਪਣੇ ਭਰਾ ਦੀ ਪਤਨੀ ਨਾਲ ਸੰਬੰਧ ਕਾਇਮ ਕੀਤੇ, ਤਾਂ ਉਸ ਨੇ ਆਪਣਾ ਵੀਰਜ ਧਰਤੀ ਉੱਤੇ ਸੁੱਟ ਦਿੱਤਾ ਤਾਂਕਿ ਉਸ ਦੇ ਭਰਾ ਲਈ ਬੱਚੇ ਨਾ ਹੋਣ।+ 10 ਉਸ ਦੀ ਇਹ ਹਰਕਤ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਬੁਰੀ ਸੀ, ਇਸ ਲਈ ਉਸ ਨੇ ਓਨਾਨ ਨੂੰ ਜਾਨੋਂ ਮਾਰ ਦਿੱਤਾ।+
-