-
ਗਿਣਤੀ 16:39, 40ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
39 ਇਸ ਲਈ ਪੁਜਾਰੀ ਅਲਆਜ਼ਾਰ ਨੇ ਅੱਗ ਵਿਚ ਭਸਮ ਹੋਏ ਆਦਮੀਆਂ ਦੇ ਤਾਂਬੇ ਦੇ ਕੜਛਿਆਂ ਨੂੰ ਕੁੱਟ ਕੇ ਵੇਦੀ ਨੂੰ ਮੜ੍ਹਨ ਲਈ ਪੱਤਰੇ ਬਣਾਏ, 40 ਠੀਕ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਉਸ ਨੂੰ ਹੁਕਮ ਦਿੱਤਾ ਸੀ। ਇਹ ਇਜ਼ਰਾਈਲੀਆਂ ਲਈ ਇਕ ਚੇਤਾਵਨੀ ਸੀ ਕਿ ਹਾਰੂਨ ਦੀ ਔਲਾਦ ਤੋਂ ਇਲਾਵਾ ਕਿਸੇ ਵੀ ਇਨਸਾਨ ਨੂੰ ਯਹੋਵਾਹ ਸਾਮ੍ਹਣੇ ਧੂਪ ਧੁਖਾਉਣ ਦਾ ਅਧਿਕਾਰ ਨਹੀਂ ਹੈ+ ਅਤੇ ਕੋਈ ਵੀ ਕੋਰਹ ਅਤੇ ਉਸ ਦੇ ਸਾਥੀਆਂ ਦੀ ਪੈੜ ਉੱਤੇ ਨਾ ਤੁਰੇ।+
-
-
2 ਇਤਿਹਾਸ 26:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਪਰ ਤਾਕਤਵਰ ਹੁੰਦਿਆਂ ਹੀ ਉਸ ਦਾ ਦਿਲ ਘਮੰਡੀ ਬਣ ਗਿਆ ਜੋ ਉਸ ਨੂੰ ਉਸ ਦੇ ਨਾਸ਼ ਵੱਲ ਲੈ ਗਿਆ ਅਤੇ ਉਸ ਨੇ ਧੂਪ ਧੁਖਾਉਣ ਦੀ ਵੇਦੀ ʼਤੇ ਧੂਪ ਧੁਖਾਉਣ ਲਈ ਯਹੋਵਾਹ ਦੇ ਮੰਦਰ ਵਿਚ ਦਾਖ਼ਲ ਹੋ ਕੇ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਵਿਸ਼ਵਾਸਘਾਤ ਕੀਤਾ।+
-
-
2 ਇਤਿਹਾਸ 26:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਉਨ੍ਹਾਂ ਨੇ ਰਾਜਾ ਉਜ਼ੀਯਾਹ ਨੂੰ ਰੋਕਦੇ ਹੋਏ ਕਿਹਾ: “ਉਜ਼ੀਯਾਹ, ਯਹੋਵਾਹ ਅੱਗੇ ਧੂਪ ਧੁਖਾਉਣਾ ਤੇਰਾ ਕੰਮ ਨਹੀਂ!+ ਸਿਰਫ਼ ਪੁਜਾਰੀ ਹੀ ਧੂਪ ਧੁਖਾ ਸਕਦੇ ਹਨ ਕਿਉਂਕਿ ਉਹ ਹਾਰੂਨ ਦੇ ਵੰਸ਼ ਵਿੱਚੋਂ ਹਨ+ ਜਿਨ੍ਹਾਂ ਨੂੰ ਪਵਿੱਤਰ ਕੀਤਾ ਗਿਆ ਹੈ। ਪਵਿੱਤਰ ਸਥਾਨ ਵਿੱਚੋਂ ਬਾਹਰ ਚਲਾ ਜਾਹ ਕਿਉਂਕਿ ਤੂੰ ਵਿਸ਼ਵਾਸਘਾਤ ਕੀਤਾ ਹੈ ਅਤੇ ਇਸ ਕੰਮ ਲਈ ਯਹੋਵਾਹ ਪਰਮੇਸ਼ੁਰ ਤੈਨੂੰ ਕੋਈ ਵਡਿਆਈ ਨਹੀਂ ਦੇਵੇਗਾ।”
-