-
ਯਹੋਸ਼ੁਆ 17:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਇਸ ਲਈ ਯਹੋਸ਼ੁਆ ਨੇ ਯੂਸੁਫ਼ ਦੇ ਘਰਾਣੇ ਯਾਨੀ ਇਫ਼ਰਾਈਮ ਤੇ ਮਨੱਸ਼ਹ ਨੂੰ ਕਿਹਾ: “ਤੁਸੀਂ ਬਹੁਤ ਜਣੇ ਹੋ ਅਤੇ ਤੁਸੀਂ ਬਹੁਤ ਤਾਕਤਵਰ ਹੋ। ਤੁਹਾਨੂੰ ਸਿਰਫ਼ ਇਕ ਹਿੱਸਾ ਨਹੀਂ ਮਿਲੇਗਾ,+ 18 ਸਗੋਂ ਸਾਰਾ ਪਹਾੜੀ ਇਲਾਕਾ ਵੀ ਤੁਹਾਡਾ ਹੋਵੇਗਾ।+ ਹਾਲਾਂਕਿ ਇਹ ਇਲਾਕਾ ਜੰਗਲ ਹੈ, ਪਰ ਤੁਸੀਂ ਇਸ ਨੂੰ ਸਾਫ਼ ਕਰੋਗੇ ਤੇ ਇਹ ਤੁਹਾਡੇ ਇਲਾਕੇ ਦੀ ਸਰਹੱਦ ਹੋਵੇਗੀ। ਤੁਸੀਂ ਕਨਾਨੀਆਂ ਨੂੰ ਭਜਾ ਦਿਓਗੇ, ਭਾਵੇਂ ਕਿ ਉਹ ਤਾਕਤਵਰ ਹਨ ਅਤੇ ਉਨ੍ਹਾਂ ਕੋਲ ਯੁੱਧ ਦੇ ਰਥ ਹਨ ਜਿਨ੍ਹਾਂ ਨੂੰ ਲੋਹੇ ਦੀਆਂ ਦਾਤੀਆਂ ਲੱਗੀਆਂ ਹੋਈਆਂ ਹਨ।”*+
-