32 ਹੇ ਧਰਤੀ ਦੀਓ ਹਕੂਮਤੋ, ਪਰਮੇਸ਼ੁਰ ਲਈ ਗੀਤ ਗਾਓ,+
ਯਹੋਵਾਹ ਦਾ ਗੁਣਗਾਨ ਕਰੋ, (ਸਲਹ)
33 ਉਸ ਦੀ ਮਹਿਮਾ ਕਰੋ ਜੋ ਪ੍ਰਾਚੀਨ ਸਮੇਂ ਤੋਂ ਕਾਇਮ ਉੱਚੇ ਆਕਾਸ਼ਾਂ ਦੀ ਸਵਾਰੀ ਕਰਦਾ ਹੈ।+
ਦੇਖੋ! ਉਹ ਆਪਣੀ ਦਮਦਾਰ ਆਵਾਜ਼ ਨਾਲ ਗਰਜਦਾ ਹੈ।
34 ਕਬੂਲ ਕਰੋ ਕਿ ਪਰਮੇਸ਼ੁਰ ਹੀ ਸ਼ਕਤੀਸ਼ਾਲੀ ਹੈ।+
ਪੂਰੇ ਇਜ਼ਰਾਈਲ ਵਿਚ ਉਸ ਦੀ ਸ਼ਾਨ ਹੈ
ਅਤੇ ਉਸ ਦੀ ਤਾਕਤ ਆਕਾਸ਼ਾਂ ਵਿਚ ਹੈ।