-
1 ਰਾਜਿਆਂ 4:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਸਾਰੀਆਂ ਕੌਮਾਂ ਦੇ ਲੋਕ ਸੁਲੇਮਾਨ ਦੀ ਬੁੱਧ ਦੀਆਂ ਗੱਲਾਂ ਸੁਣਨ ਆਉਂਦੇ ਸਨ, ਹਾਂ, ਧਰਤੀ ਦੇ ਕੋਨੇ-ਕੋਨੇ ਤੋਂ ਰਾਜੇ ਵੀ ਆਏ ਜਿਨ੍ਹਾਂ ਨੇ ਉਸ ਦੀ ਬੁੱਧ ਬਾਰੇ ਸੁਣਿਆ ਸੀ।+
-
-
1 ਰਾਜਿਆਂ 10:4-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਜਦੋਂ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਸਾਰੀ ਬੁੱਧ ਅਤੇ ਉਸ ਦਾ ਬਣਾਇਆ ਮਹਿਲ ਦੇਖਿਆ,+ 5 ਨਾਲੇ ਉਸ ਦੇ ਮੇਜ਼ ʼਤੇ ਪਰੋਸਿਆ ਜਾਣ ਵਾਲਾ ਭੋਜਨ,+ ਉਸ ਦੇ ਸੇਵਕਾਂ ਦੇ ਬੈਠਣ ਦਾ ਇੰਤਜ਼ਾਮ, ਖਾਣਾ ਵਰਤਾਉਣ ਵਾਲਿਆਂ ਦਾ ਖਾਣਾ ਪਰੋਸਣ ਦਾ ਤਰੀਕਾ ਤੇ ਉਨ੍ਹਾਂ ਦੀ ਪੁਸ਼ਾਕ, ਉਸ ਦੇ ਸਾਕੀ ਅਤੇ ਉਹ ਹੋਮ-ਬਲ਼ੀਆਂ ਦੇਖੀਆਂ ਜੋ ਉਹ ਯਹੋਵਾਹ ਦੇ ਭਵਨ ਵਿਚ ਬਾਕਾਇਦਾ ਚੜ੍ਹਾਉਂਦਾ ਸੀ, ਤਾਂ ਉਸ ਦੇ ਹੋਸ਼ ਉੱਡ ਗਏ।* 6 ਇਸ ਲਈ ਉਸ ਨੇ ਰਾਜੇ ਨੂੰ ਕਿਹਾ: “ਮੈਂ ਤੇਰੀਆਂ ਪ੍ਰਾਪਤੀਆਂ* ਅਤੇ ਤੇਰੀ ਬੁੱਧ ਬਾਰੇ ਆਪਣੇ ਦੇਸ਼ ਵਿਚ ਜੋ ਕੁਝ ਸੁਣਿਆ, ਉਹ ਬਿਲਕੁਲ ਸੱਚ ਸੀ। 7 ਪਰ ਮੈਨੂੰ ਇਨ੍ਹਾਂ ਗੱਲਾਂ ʼਤੇ ਯਕੀਨ ਨਹੀਂ ਹੋਇਆ ਜਦ ਤਕ ਮੈਂ ਆਪ ਆ ਕੇ ਆਪਣੀ ਅੱਖੀਂ ਦੇਖ ਨਹੀਂ ਲਿਆ। ਸੱਚ ਦੱਸਾਂ ਤਾਂ ਮੈਨੂੰ ਇਸ ਬਾਰੇ ਅੱਧਾ ਵੀ ਨਹੀਂ ਦੱਸਿਆ ਗਿਆ। ਮੈਂ ਜਿੰਨਾ ਸੁਣਿਆ ਸੀ, ਤੇਰੀ ਬੁੱਧ ਅਤੇ ਖ਼ੁਸ਼ਹਾਲੀ ਤਾਂ ਉਸ ਨਾਲੋਂ ਵੀ ਕਿਤੇ ਜ਼ਿਆਦਾ ਹੈ।
-
-
ਦਾਨੀਏਲ 1:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਜਦ ਰਾਜੇ ਨੇ ਸਾਰੇ ਨੌਜਵਾਨਾਂ ਨਾਲ ਗੱਲ ਕੀਤੀ, ਤਾਂ ਉਸ ਨੇ ਦੇਖਿਆ ਕਿ ਹੋਰ ਕੋਈ ਵੀ ਨੌਜਵਾਨ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ+ ਵਰਗਾ ਨਹੀਂ ਸੀ ਅਤੇ ਉਨ੍ਹਾਂ ਨੇ ਰਾਜੇ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। 20 ਜਦ ਰਾਜਾ ਅਜਿਹੇ ਕਿਸੇ ਵੀ ਮਾਮਲੇ ਬਾਰੇ ਉਨ੍ਹਾਂ ਨਾਲ ਗੱਲ ਕਰਦਾ ਸੀ ਜਿਸ ਲਈ ਬੁੱਧ ਅਤੇ ਸਮਝ ਦੀ ਲੋੜ ਸੀ, ਤਾਂ ਉਸ ਨੇ ਦੇਖਿਆ ਕਿ ਉਹ ਚਾਰੇ ਨੌਜਵਾਨ ਉਸ ਦੇ ਰਾਜ ਵਿਚ ਜਾਦੂਗਰੀ ਕਰਨ ਵਾਲੇ ਸਾਰੇ ਪੁਜਾਰੀਆਂ ਅਤੇ ਤਾਂਤ੍ਰਿਕਾਂ+ ਨਾਲੋਂ ਦਸ ਗੁਣਾ ਬਿਹਤਰ ਸਨ।
-