-
ਕੂਚ 20:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “ਤੂੰ ਆਪਣੇ ਗੁਆਂਢੀ ਦੇ ਖ਼ਿਲਾਫ਼ ਝੂਠੀ ਗਵਾਹੀ ਨਾ ਦੇ।+
-
-
ਬਿਵਸਥਾ ਸਾਰ 19:16-19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜੇ ਕੋਈ ਆਦਮੀ ਕਿਸੇ ਦਾ ਬੁਰਾ ਕਰਨ ਲਈ ਗਵਾਹੀ ਦਿੰਦਾ ਹੈ ਅਤੇ ਉਸ ਉੱਤੇ ਅਪਰਾਧ ਕਰਨ ਦਾ ਇਲਜ਼ਾਮ ਲਾਉਂਦਾ ਹੈ,+ 17 ਤਾਂ ਜਿਨ੍ਹਾਂ ਦੋ ਆਦਮੀਆਂ ਵਿਚਕਾਰ ਝਗੜਾ ਹੋਇਆ ਹੈ, ਉਹ ਦੋਵੇਂ ਯਹੋਵਾਹ, ਉਸ ਵੇਲੇ ਦੇ ਪੁਜਾਰੀਆਂ ਅਤੇ ਨਿਆਂਕਾਰਾਂ ਦੇ ਸਾਮ੍ਹਣੇ ਪੇਸ਼ ਹੋਣ।+ 18 ਨਿਆਂਕਾਰ ਮਸਲੇ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ।+ ਜੇ ਇਹ ਸਾਬਤ ਹੋ ਜਾਵੇ ਕਿ ਉਹ ਝੂਠਾ ਗਵਾਹ ਹੈ ਅਤੇ ਉਸ ਨੇ ਆਪਣੇ ਭਰਾ ʼਤੇ ਝੂਠਾ ਇਲਜ਼ਾਮ ਲਾਇਆ ਹੈ, 19 ਤਾਂ ਤੁਸੀਂ ਉਸ ਨਾਲ ਵੀ ਉਸੇ ਤਰ੍ਹਾਂ ਕਰਿਓ ਜੋ ਉਸ ਨੇ ਆਪਣੇ ਭਰਾ ਨਾਲ ਕਰਨ ਦੀ ਸਾਜ਼ਸ਼ ਘੜੀ ਸੀ।+ ਅਤੇ ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ।+
-
-
ਕਹਾਉਤਾਂ 6:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਛੇ ਚੀਜ਼ਾਂ ਤੋਂ ਯਹੋਵਾਹ ਨੂੰ ਨਫ਼ਰਤ ਹੈ;
ਹਾਂ, ਸੱਤ ਚੀਜ਼ਾਂ ਤੋਂ ਉਸ ਨੂੰ ਘਿਣ ਹੈ:
-