-
ਕੂਚ 23:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਤੁਸੀਂ ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਵੱਸਣ ਨਾ ਦਿਓ। ਨਹੀਂ ਤਾਂ ਉਹ ਤੁਹਾਨੂੰ ਆਪਣੇ ਪਿੱਛੇ ਲਾ ਕੇ ਤੁਹਾਡੇ ਤੋਂ ਮੇਰੇ ਖ਼ਿਲਾਫ਼ ਪਾਪ ਕਰਾਉਣਗੇ। ਜੇ ਤੁਸੀਂ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀ ਭਗਤੀ ਕਰੋਗੇ, ਤਾਂ ਇਹ ਜ਼ਰੂਰ ਤੁਹਾਡੇ ਲਈ ਫੰਦਾ ਬਣ ਜਾਵੇਗੀ।”+
-
-
ਬਿਵਸਥਾ ਸਾਰ 12:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਤਾਂ ਤੁਸੀਂ ਉਨ੍ਹਾਂ ਦੇ ਨਾਸ਼ ਹੋ ਜਾਣ ਤੋਂ ਬਾਅਦ ਉਨ੍ਹਾਂ ਵਾਂਗ ਜਾਲ਼ ਵਿਚ ਨਾ ਫਸ ਜਾਇਓ। ਤੁਸੀਂ ਉਨ੍ਹਾਂ ਦੇ ਦੇਵਤਿਆਂ ਬਾਰੇ ਇਹ ਪੁੱਛ-ਗਿੱਛ ਨਾ ਕਰਿਓ, ‘ਇਹ ਕੌਮਾਂ ਆਪਣੇ ਦੇਵਤਿਆਂ ਦੀ ਭਗਤੀ ਕਿਸ ਤਰ੍ਹਾਂ ਕਰਦੀਆਂ ਸਨ? ਮੈਂ ਵੀ ਉਸੇ ਤਰ੍ਹਾਂ ਭਗਤੀ ਕਰਾਂਗਾ।’+
-
-
ਨਿਆਈਆਂ 2:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਜਿੱਥੋਂ ਤਕ ਤੁਹਾਡੀ ਗੱਲ ਹੈ, ਤੁਸੀਂ ਇਸ ਦੇਸ਼ ਦੇ ਵਾਸੀਆਂ ਨਾਲ ਇਕਰਾਰ ਨਾ ਕਰਿਓ+ ਅਤੇ ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਸੁੱਟਿਓ।’+ ਪਰ ਤੁਸੀਂ ਮੇਰੀ ਗੱਲ ਨਹੀਂ ਮੰਨੀ।+ ਤੁਸੀਂ ਇੱਦਾਂ ਕਿਉਂ ਕੀਤਾ? 3 ਇਸੇ ਕਰਕੇ ਮੈਂ ਇਹ ਵੀ ਕਿਹਾ ਸੀ, ‘ਮੈਂ ਉਨ੍ਹਾਂ ਨੂੰ ਤੁਹਾਡੇ ਅੱਗੋਂ ਨਹੀਂ ਭਜਾਵਾਂਗਾ+ ਅਤੇ ਉਹ ਤੁਹਾਡੇ ਲਈ ਫੰਦਾ ਸਾਬਤ ਹੋਣਗੇ+ ਤੇ ਉਨ੍ਹਾਂ ਦੇ ਦੇਵਤੇ ਤੁਹਾਨੂੰ ਭਰਮਾ ਲੈਣਗੇ।’”+
-