-
ਨਹਮਯਾਹ 9:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਫਿਰ ਤੂੰ ਫ਼ਿਰਊਨ, ਉਸ ਦੇ ਸਾਰੇ ਸੇਵਕਾਂ ਅਤੇ ਉਸ ਦੇ ਦੇਸ਼ ਦੇ ਸਾਰੇ ਲੋਕਾਂ ਸਾਮ੍ਹਣੇ ਕਰਾਮਾਤਾਂ ਤੇ ਚਮਤਕਾਰ ਕੀਤੇ+ ਕਿਉਂਕਿ ਤੂੰ ਜਾਣਦਾ ਸੀ ਕਿ ਉਹ ਹੰਕਾਰ ਵਿਚ ਆ ਕੇ ਉਨ੍ਹਾਂ ਨਾਲ ਪੇਸ਼ ਆਏ।+ ਤੂੰ ਆਪਣਾ ਨਾਂ ਉੱਚਾ ਕੀਤਾ ਜੋ ਅੱਜ ਤਕ ਹੈ।+ 11 ਤੂੰ ਉਨ੍ਹਾਂ ਅੱਗੇ ਸਮੁੰਦਰ ਨੂੰ ਪਾੜ ਸੁੱਟਿਆ ਜਿਸ ਕਰਕੇ ਉਹ ਸਮੁੰਦਰ ਵਿਚ ਸੁੱਕੀ ਜ਼ਮੀਨ ਤੋਂ ਦੀ ਲੰਘ ਗਏ।+ ਤੂੰ ਉਨ੍ਹਾਂ ਦਾ ਪਿੱਛਾ ਕਰਨ ਵਾਲਿਆਂ ਨੂੰ ਡੂੰਘਾਈਆਂ ਵਿਚ ਇਵੇਂ ਸੁੱਟਿਆ ਜਿਵੇਂ ਤੂਫ਼ਾਨੀ ਪਾਣੀਆਂ ਵਿਚ ਇਕ ਪੱਥਰ ਸੁੱਟਿਆ ਗਿਆ ਹੋਵੇ।+
-
-
ਯਿਰਮਿਯਾਹ 32:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਤੂੰ ਮਿਸਰ ਵਿਚ ਕਰਾਮਾਤਾਂ ਅਤੇ ਚਮਤਕਾਰ ਕੀਤੇ ਜਿਨ੍ਹਾਂ ਨੂੰ ਲੋਕ ਅੱਜ ਤਕ ਯਾਦ ਕਰਦੇ ਹਨ। ਇਸ ਤਰ੍ਹਾਂ ਤੂੰ ਇਜ਼ਰਾਈਲ ਅਤੇ ਦੁਨੀਆਂ ਵਿਚ ਆਪਣੇ ਲਈ ਇਕ ਵੱਡਾ ਨਾਂ ਕਮਾਇਆ+ ਜੋ ਅੱਜ ਵੀ ਕਾਇਮ ਹੈ।
-