ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 34:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਤੁਸੀਂ ਖ਼ਬਰਦਾਰ ਰਹਿਓ ਕਿ ਉਸ ਦੇਸ਼ ਦੇ ਵਾਸੀਆਂ ਨਾਲ ਕੋਈ ਇਕਰਾਰ ਨਾ ਕਰਿਓ ਕਿਉਂਕਿ ਜਦੋਂ ਉਹ ਆਪਣੇ ਦੇਵੀ-ਦੇਵਤਿਆਂ ਨਾਲ ਹਰਾਮਕਾਰੀ* ਕਰਨਗੇ ਅਤੇ ਉਨ੍ਹਾਂ ਅੱਗੇ ਬਲ਼ੀਆਂ ਚੜ੍ਹਾਉਣਗੇ,+ ਤਾਂ ਕੋਈ-ਨਾ-ਕੋਈ ਤੁਹਾਨੂੰ ਸੱਦਾ ਦੇਵੇਗਾ ਅਤੇ ਤੁਸੀਂ ਉਸ ਦੁਆਰਾ ਚੜ੍ਹਾਈਆਂ ਬਲ਼ੀਆਂ ਖਾਓਗੇ।+

  • ਬਿਵਸਥਾ ਸਾਰ 7:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਕਿਉਂਕਿ ਉਹ ਤੁਹਾਡੇ ਪੁੱਤਰਾਂ ਨੂੰ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਹਟਾ ਦੇਣਗੀਆਂ ਅਤੇ ਆਪਣੇ ਦੇਵਤਿਆਂ ਦੇ ਪਿੱਛੇ ਲਾ ਲੈਣਗੀਆਂ।+ ਫਿਰ ਯਹੋਵਾਹ ਦਾ ਗੁੱਸਾ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਤੁਹਾਨੂੰ ਝੱਟ ਨਾਸ਼ ਕਰ ਦੇਵੇਗਾ।+

  • ਯਹੋਸ਼ੁਆ 23:12, 13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 “ਪਰ ਜੇ ਤੁਸੀਂ ਪਰਮੇਸ਼ੁਰ ਤੋਂ ਮੂੰਹ ਮੋੜੋਗੇ ਅਤੇ ਕੌਮਾਂ ਦੇ ਬਚੇ ਹੋਏ ਲੋਕਾਂ ਨਾਲ ਮਿਲ ਜਾਓਗੇ ਜੋ ਤੁਹਾਡੇ ਨਾਲ ਰਹਿੰਦੇ ਹਨ+ ਅਤੇ ਉਨ੍ਹਾਂ ਨਾਲ ਵਿਆਹ ਕਰੋਗੇ*+ ਅਤੇ ਤੁਸੀਂ ਉਨ੍ਹਾਂ ਨਾਲ ਉੱਠੋ-ਬੈਠੋਗੇ ਤੇ ਉਹ ਤੁਹਾਡੇ ਨਾਲ ਉੱਠਣ-ਬੈਠਣਗੇ, 13 ਤਾਂ ਤੁਸੀਂ ਪੱਕਾ ਜਾਣ ਲਓ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅੱਗੋਂ ਇਨ੍ਹਾਂ ਕੌਮਾਂ ਨੂੰ ਭਜਾਉਂਦਾ* ਨਹੀਂ ਰਹੇਗਾ।+ ਉਹ ਤੁਹਾਡੇ ਲਈ ਇਕ ਫੰਦਾ ਤੇ ਜਾਲ਼ ਹੋਣਗੀਆਂ, ਤੁਹਾਡੀਆਂ ਵੱਖੀਆਂ ʼਤੇ ਕੋਰੜਿਆਂ ਵਾਂਗ+ ਅਤੇ ਤੁਹਾਡੀਆਂ ਅੱਖਾਂ ਵਿਚ ਕੰਡਿਆਂ ਵਾਂਗ ਹੋਣਗੀਆਂ ਜਦ ਤਕ ਤੁਸੀਂ ਇਸ ਚੰਗੇ ਦੇਸ਼ ਵਿੱਚੋਂ ਮਿਟ ਨਹੀਂ ਜਾਂਦੇ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦਿੱਤਾ ਹੈ।

  • ਯਸਾਯਾਹ 2:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਤੂੰ ਆਪਣੀ ਪਰਜਾ ਨੂੰ, ਹਾਂ, ਯਾਕੂਬ ਦੇ ਘਰਾਣੇ ਨੂੰ ਛੱਡ ਦਿੱਤਾ ਹੈ+

      ਕਿਉਂਕਿ ਉਹ ਪੂਰਬ ਦੇ ਰੀਤੀ-ਰਿਵਾਜਾਂ ਵਿਚ ਖੁੱਭੇ ਪਏ ਹਨ;

      ਉਹ ਫਲਿਸਤੀਆਂ ਵਾਂਗ ਜਾਦੂਗਰੀ ਕਰਦੇ ਹਨ+

      ਅਤੇ ਉਨ੍ਹਾਂ ਵਿਚ ਵਿਦੇਸ਼ੀਆਂ ਦੀ ਔਲਾਦ ਬੇਸ਼ੁਮਾਰ ਹੈ।

  • 1 ਕੁਰਿੰਥੀਆਂ 5:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਤੁਹਾਡਾ ਇਸ ਗੱਲ ʼਤੇ ਘਮੰਡ ਕਰਨਾ ਠੀਕ ਨਹੀਂ ਹੈ। ਕੀ ਤੁਸੀਂ ਨਹੀਂ ਜਾਣਦੇ ਕਿ ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ?+

  • 1 ਕੁਰਿੰਥੀਆਂ 15:33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 33 ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗੀਆਂ ਆਦਤਾਂ* ਵਿਗਾੜ ਦਿੰਦੀਆਂ ਹਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ