-
ਲੇਵੀਆਂ 21:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਜੇ ਕਿਸੇ ਆਦਮੀ ਦੇ ਸਰੀਰ ਵਿਚ ਅਜਿਹਾ ਕੋਈ ਨੁਕਸ ਹੈ, ਤਾਂ ਉਹ ਵੇਦੀ ਕੋਲ ਨਾ ਆਵੇ: ਜਿਹੜਾ ਆਦਮੀ ਅੰਨ੍ਹਾ ਜਾਂ ਲੰਗੜਾ ਹੋਵੇ ਜਾਂ ਜਿਸ ਦੇ ਚਿਹਰੇ ਦਾ ਰੂਪ ਵਿਗੜਿਆ ਹੋਵੇ* ਜਾਂ ਇਕ ਅੰਗ ਦੂਜੇ ਨਾਲੋਂ ਲੰਬਾ ਹੋਵੇ,
-
-
ਯਸਾਯਾਹ 56:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਯਹੋਵਾਹ ਇਹ ਕਹਿੰਦਾ ਹੈ, “ਜਿਹੜੇ ਖੁਸਰੇ ਮੇਰੇ ਸਬਤਾਂ ਨੂੰ ਮਨਾਉਂਦੇ ਹਨ ਅਤੇ ਉਹੀ ਕਰਦੇ ਹਨ ਜੋ ਮੈਨੂੰ ਪਸੰਦ ਹੈ ਤੇ ਮੇਰੇ ਇਕਰਾਰ ਨੂੰ ਘੁੱਟ ਕੇ ਫੜੀ ਰੱਖਦੇ ਹਨ,
5 ਮੈਂ ਉਨ੍ਹਾਂ ਨੂੰ ਆਪਣੇ ਘਰ ਵਿਚ ਅਤੇ ਆਪਣੀਆਂ ਕੰਧਾਂ ਦੇ ਅੰਦਰ ਇਕ ਯਾਦਗਾਰ ਤੇ ਇਕ ਨਾਂ ਦਿਆਂਗਾ
ਜੋ ਧੀਆਂ-ਪੁੱਤਰਾਂ ਨਾਲੋਂ ਕਿਤੇ ਬਿਹਤਰ ਹੋਵੇਗਾ।
ਮੈਂ ਉਨ੍ਹਾਂ ਨੂੰ ਅਜਿਹਾ ਨਾਂ ਦਿਆਂਗਾ ਜੋ ਹਮੇਸ਼ਾ ਰਹੇਗਾ,
ਹਾਂ, ਉਹ ਨਾਂ ਜੋ ਮਿਟੇਗਾ ਨਹੀਂ।
-