-
1 ਸਮੂਏਲ 14:47, 48ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
47 ਇਸ ਤਰ੍ਹਾਂ ਸ਼ਾਊਲ ਨੇ ਇਜ਼ਰਾਈਲ ਉੱਤੇ ਆਪਣਾ ਅਧਿਕਾਰ ਪੱਕਾ ਕੀਤਾ ਅਤੇ ਉਹ ਹਰ ਪਾਸੇ ਦੇ ਆਪਣੇ ਸਾਰੇ ਦੁਸ਼ਮਣਾਂ ਨਾਲ ਲੜਿਆ। ਉਹ ਮੋਆਬੀਆਂ,+ ਅੰਮੋਨੀਆਂ,+ ਅਦੋਮੀਆਂ+ ਅਤੇ ਸੋਬਾਹ+ ਦੇ ਰਾਜਿਆਂ ਤੇ ਫਲਿਸਤੀਆਂ ਖ਼ਿਲਾਫ਼ ਲੜਿਆ;+ ਉਹ ਜਿੱਥੇ ਕਿਤੇ ਵੀ ਗਿਆ, ਉਸ ਨੇ ਉਨ੍ਹਾਂ ਨੂੰ ਹਰਾਇਆ। 48 ਉਹ ਬਹਾਦਰੀ ਨਾਲ ਲੜਿਆ ਅਤੇ ਅਮਾਲੇਕੀਆਂ ʼਤੇ ਜਿੱਤ ਹਾਸਲ ਕੀਤੀ+ ਤੇ ਇਜ਼ਰਾਈਲ ਨੂੰ ਉਸ ਦੇ ਲੁੱਟਣ ਵਾਲਿਆਂ ਦੇ ਹੱਥੋਂ ਬਚਾਇਆ।
-
-
1 ਸਮੂਏਲ 15:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਫਿਰ ਸਮੂਏਲ ਨੇ ਸ਼ਾਊਲ ਨੂੰ ਕਿਹਾ: “ਯਹੋਵਾਹ ਨੇ ਮੈਨੂੰ ਭੇਜਿਆ ਸੀ ਕਿ ਮੈਂ ਤੈਨੂੰ ਉਸ ਦੀ ਪਰਜਾ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕਰਾਂ;+ ਹੁਣ ਤੂੰ ਯਹੋਵਾਹ ਦਾ ਸੰਦੇਸ਼ ਸੁਣ।+ 2 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: ‘ਮੈਂ ਅਮਾਲੇਕੀਆਂ ਤੋਂ ਉਨ੍ਹਾਂ ਦੀ ਕੀਤੀ ਦਾ ਲੇਖਾ ਲਵਾਂਗਾ ਕਿਉਂਕਿ ਜਦ ਇਜ਼ਰਾਈਲੀ ਮਿਸਰ ਤੋਂ ਆ ਰਹੇ ਸਨ, ਤਾਂ ਅਮਾਲੇਕੀਆਂ ਨੇ ਰਾਹ ਵਿਚ ਉਨ੍ਹਾਂ ਦਾ ਵਿਰੋਧ ਕੀਤਾ ਸੀ।+ 3 ਹੁਣ ਜਾਹ ਅਤੇ ਅਮਾਲੇਕੀਆਂ ਨੂੰ ਵੱਢ ਸੁੱਟ+ ਅਤੇ ਉਨ੍ਹਾਂ ਨੂੰ ਅਤੇ ਜੋ ਕੁਝ ਉਨ੍ਹਾਂ ਦਾ ਹੈ ਉਹ ਸਭ ਨਾਸ਼ ਕਰ ਦੇ।+ ਤੂੰ ਉਨ੍ਹਾਂ ਨੂੰ ਜੀਉਂਦਾ ਨਾ ਛੱਡੀਂ;* ਤੂੰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦੇਈਂ।+ ਚਾਹੇ ਆਦਮੀ ਹੋਵੇ ਜਾਂ ਔਰਤ, ਚਾਹੇ ਬੱਚਾ ਹੋਵੇ, ਇੱਥੋਂ ਤਕ ਕਿ ਦੁੱਧ ਚੁੰਘਦਾ ਬੱਚਾ ਵੀ, ਬਲਦ ਹੋਵੇ ਜਾਂ ਭੇਡ, ਊਠ ਹੋਵੇ ਜਾਂ ਗਧਾ, ਸਾਰਿਆਂ ਨੂੰ ਮਿਟਾ ਦੇਈਂ।’”+
-