21 ਇਜ਼ਰਾਈਲੀਆਂ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਇਹ ਸੰਦੇਸ਼ ਦੇਣ ਲਈ ਬੰਦੇ ਘੱਲੇ:+ 22 “ਸਾਨੂੰ ਆਪਣੇ ਦੇਸ਼ ਵਿੱਚੋਂ ਲੰਘਣ ਦੀ ਇਜਾਜ਼ਤ ਦੇ। ਅਸੀਂ ਕਿਸੇ ਵੀ ਖੇਤ ਜਾਂ ਅੰਗੂਰੀ ਬਾਗ਼ ਵਿਚ ਨਹੀਂ ਵੜਾਂਗੇ ਅਤੇ ਨਾ ਹੀ ਕਿਸੇ ਖੂਹ ਦਾ ਪਾਣੀ ਪੀਵਾਂਗੇ। ਅਸੀਂ ਸ਼ਾਹੀ ਸੜਕ ਉੱਤੇ ਹੀ ਚੱਲਦੇ ਹੋਏ ਤੇਰੇ ਇਲਾਕੇ ਵਿੱਚੋਂ ਬਾਹਰ ਚਲੇ ਜਾਵਾਂਗੇ।”+