27 ਯਹੋਵਾਹ ਤੁਹਾਨੂੰ ਕੌਮਾਂ ਵਿਚ ਖਿੰਡਾ ਦੇਵੇਗਾ+ ਅਤੇ ਜਿਨ੍ਹਾਂ ਕੌਮਾਂ ਵਿਚ ਯਹੋਵਾਹ ਤੁਹਾਨੂੰ ਖਿੰਡਾਵੇਗਾ, ਉੱਥੇ ਤੁਹਾਡੇ ਵਿੱਚੋਂ ਥੋੜ੍ਹੇ ਜਣੇ ਹੀ ਬਚਣਗੇ।+ 28 ਉੱਥੇ ਤੁਹਾਨੂੰ ਇਨਸਾਨਾਂ ਦੇ ਹੱਥਾਂ ਦੇ ਬਣਾਏ ਦੇਵਤਿਆਂ ਦੀ ਭਗਤੀ ਕਰਨੀ ਪਵੇਗੀ।+ ਲੱਕੜ ਤੇ ਪੱਥਰ ਦੇ ਦੇਵਤੇ ਨਾ ਦੇਖ ਸਕਦੇ, ਨਾ ਸੁਣ ਸਕਦੇ, ਨਾ ਖਾ ਸਕਦੇ ਅਤੇ ਨਾ ਹੀ ਸੁੰਘ ਸਕਦੇ।