-
ਯਹੋਸ਼ੁਆ 2:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਹੁਣ ਕਿਰਪਾ ਕਰ ਕੇ ਮੇਰੇ ਨਾਲ ਯਹੋਵਾਹ ਦੀ ਸਹੁੰ ਖਾਓ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਅਟੱਲ ਪਿਆਰ ਦਿਖਾਇਆ ਹੈ, ਉਸੇ ਤਰ੍ਹਾਂ ਤੁਸੀਂ ਵੀ ਮੇਰੇ ਪਿਤਾ ਦੇ ਘਰਾਣੇ ਨੂੰ ਅਟੱਲ ਪਿਆਰ ਦਿਖਾਓਗੇ। ਤੁਸੀਂ ਮੈਨੂੰ ਕੋਈ ਨਿਸ਼ਾਨੀ* ਦਿਓ ਕਿ ਤੁਸੀਂ ਆਪਣਾ ਵਾਅਦਾ ਨਿਭਾਓਗੇ। 13 ਤੁਸੀਂ ਮੇਰੇ ਮਾਤਾ-ਪਿਤਾ ਤੇ ਮੇਰੇ ਭੈਣਾਂ-ਭਰਾਵਾਂ ਅਤੇ ਜਿਹੜਾ ਵੀ ਉਨ੍ਹਾਂ ਦਾ ਹੈ, ਉਨ੍ਹਾਂ ਸਾਰਿਆਂ ਦੀਆਂ ਜਾਨਾਂ ਬਖ਼ਸ਼ ਦੇਇਓ ਅਤੇ ਤੁਸੀਂ ਸਾਨੂੰ ਮਰਨੋਂ ਬਚਾ ਲਇਓ।”+
-
-
ਯਹੋਸ਼ੁਆ 2:17-19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਆਦਮੀਆਂ ਨੇ ਉਸ ਨੂੰ ਕਿਹਾ: “ਤੂੰ ਸਾਨੂੰ ਜੋ ਸਹੁੰ ਖਿਲਾਈ ਹੈ, ਅਸੀਂ ਉਸ ਤੋਂ ਮੁਕਤ ਹੋ ਜਾਵਾਂਗੇ ਤੇ ਦੋਸ਼ੀ ਨਹੀਂ ਠਹਿਰਾਂਗੇ+ 18 ਬਸ਼ਰਤੇ ਕਿ ਜਦੋਂ ਅਸੀਂ ਇਸ ਦੇਸ਼ ਵਿਚ ਆਵਾਂਗੇ, ਤਾਂ ਤੂੰ ਇਹ ਗੂੜ੍ਹੇ ਲਾਲ ਰੰਗ ਦੀ ਰੱਸੀ ਖਿੜਕੀ ਨਾਲ ਬੰਨ੍ਹ ਦੇਈਂ ਜਿਸ ਵਿੱਚੋਂ ਦੀ ਤੂੰ ਸਾਨੂੰ ਥੱਲੇ ਉਤਾਰਿਆ ਹੈ। ਤੂੰ ਆਪਣੇ ਮਾਤਾ-ਪਿਤਾ, ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਘਰਾਣੇ ਦੇ ਸਾਰੇ ਲੋਕਾਂ ਨੂੰ ਆਪਣੇ ਨਾਲ ਆਪਣੇ ਘਰ ਵਿਚ ਇਕੱਠਾ ਕਰ ਲਵੀਂ।+ 19 ਫਿਰ ਜੇ ਕੋਈ ਤੇਰੇ ਘਰ ਦੇ ਦਰਵਾਜ਼ੇ ਤੋਂ ਬਾਹਰ ਗਿਆ, ਤਾਂ ਉਸ ਦਾ ਖ਼ੂਨ ਉਸੇ ਦੇ ਸਿਰ ਹੋਵੇਗਾ ਅਤੇ ਅਸੀਂ ਦੋਸ਼ੀ ਨਹੀਂ ਹੋਵਾਂਗੇ। ਪਰ ਤੇਰੇ ਘਰ ਵਿਚ ਤੇਰੇ ਨਾਲ ਹੁੰਦਿਆਂ ਜੇ ਕਿਸੇ ਨੂੰ ਨੁਕਸਾਨ ਪਹੁੰਚਦਾ ਹੈ,* ਤਾਂ ਉਸ ਦਾ ਖ਼ੂਨ ਸਾਡੇ ਸਿਰ ਹੋਵੇਗਾ।
-