19 ਉੱਥੋਂ ਇਹ ਬੈਤ-ਹਾਗਲਾਹ+ ਦੀ ਉੱਤਰੀ ਢਲਾਣ ਤੋਂ ਜਾਂਦੀ ਹੋਈ ਯਰਦਨ ਦੇ ਦੱਖਣੀ ਸਿਰੇ ਉੱਤੇ ਖਾਰੇ ਸਮੁੰਦਰ ਦੀ ਉੱਤਰੀ ਖਾੜੀ ʼਤੇ ਖ਼ਤਮ ਹੁੰਦੀ ਸੀ।+ ਇਹ ਦੱਖਣੀ ਸਰਹੱਦ ਸੀ। 20 ਉਨ੍ਹਾਂ ਦੀ ਪੂਰਬੀ ਸਰਹੱਦ ਯਰਦਨ ਸੀ। ਇਹ ਬਿਨਯਾਮੀਨ ਦੀ ਔਲਾਦ ਦੇ ਘਰਾਣਿਆਂ ਦੀ ਵਿਰਾਸਤ ਸੀ ਜੋ ਉਨ੍ਹਾਂ ਦੇ ਇਲਾਕੇ ਦੇ ਆਲੇ-ਦੁਆਲੇ ਦੀਆਂ ਸਰਹੱਦਾਂ ਅਨੁਸਾਰ ਸੀ।