7 ਪਰ ਇਜ਼ਰਾਈਲੀ ਨਾਸ਼ ਲਈ ਠਹਿਰਾਈਆਂ ਚੀਜ਼ਾਂ ਦੇ ਸੰਬੰਧ ਵਿਚ ਵਫ਼ਾਦਾਰ ਨਹੀਂ ਰਹੇ ਕਿਉਂਕਿ ਯਹੂਦਾਹ ਦੇ ਗੋਤ ਦੇ ਆਕਾਨ+ ਨੇ, ਜੋ ਕਰਮੀ ਦਾ ਪੁੱਤਰ, ਜ਼ਬਦੀ ਦਾ ਪੋਤਾ ਤੇ ਜ਼ਰਾਹ ਦਾ ਪੜਪੋਤਾ ਸੀ, ਨਾਸ਼ ਲਈ ਠਹਿਰਾਈਆਂ ਚੀਜ਼ਾਂ ਵਿੱਚੋਂ ਕੁਝ ਚੀਜ਼ਾਂ ਲੈ ਲਈਆਂ।+ ਇਸ ਕਾਰਨ ਇਜ਼ਰਾਈਲ ਉੱਤੇ ਯਹੋਵਾਹ ਦਾ ਕ੍ਰੋਧ ਭੜਕ ਉੱਠਿਆ।+