15 ਫਿਰ ਯਹੋਵਾਹ ਨੇ ਬਾਰਾਕ ਦੀ ਤਲਵਾਰ ਦੇ ਅੱਗੇ ਸੀਸਰਾ, ਯੁੱਧ ਦੇ ਉਸ ਦੇ ਸਾਰੇ ਰਥਾਂ ਅਤੇ ਸਾਰੀ ਫ਼ੌਜ ਵਿਚ ਗੜਬੜੀ ਫੈਲਾ ਦਿੱਤੀ।+ ਅਖ਼ੀਰ ਸੀਸਰਾ ਆਪਣੇ ਰਥ ਤੋਂ ਉੱਤਰ ਕੇ ਪੈਦਲ ਦੌੜ ਗਿਆ। 16 ਬਾਰਾਕ ਨੇ ਕੌਮਾਂ ਦੇ ਹਰੋਸ਼ਥ ਤਕ ਯੁੱਧ ਦੇ ਰਥਾਂ ਅਤੇ ਫ਼ੌਜ ਦਾ ਪਿੱਛਾ ਕੀਤਾ। ਇਸ ਲਈ ਸੀਸਰਾ ਦੀ ਸਾਰੀ ਫ਼ੌਜ ਤਲਵਾਰ ਨਾਲ ਮਾਰੀ ਗਈ; ਕੋਈ ਵੀ ਜੀਉਂਦਾ ਨਾ ਬਚਿਆ।+