-
1 ਰਾਜਿਆਂ 18:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਇਸ ਲਈ ਉਨ੍ਹਾਂ ਨੇ ਉਹ ਬਲਦ ਲੈ ਕੇ ਤਿਆਰ ਕੀਤਾ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ ਅਤੇ ਉਹ ਸਵੇਰ ਤੋਂ ਲੈ ਕੇ ਸ਼ਾਮ ਤਕ ਬਆਲ ਦਾ ਨਾਂ ਲੈ ਕੇ ਪੁਕਾਰਦੇ ਰਹੇ: “ਹੇ ਬਆਲ, ਸਾਨੂੰ ਜਵਾਬ ਦੇ!” ਪਰ ਕੋਈ ਆਵਾਜ਼ ਨਾ ਆਈ ਅਤੇ ਨਾ ਕੋਈ ਜਵਾਬ ਦੇਣ ਵਾਲਾ ਸੀ।+ ਉਹ ਉਸ ਵੇਦੀ ਦੇ ਆਲੇ-ਦੁਆਲੇ ਨੱਚਦੇ-ਟੱਪਦੇ ਰਹੇ ਜੋ ਉਨ੍ਹਾਂ ਨੇ ਬਣਾਈ ਸੀ। 27 ਦੁਪਹਿਰ ਕੁ ਵੇਲੇ ਏਲੀਯਾਹ ਉਨ੍ਹਾਂ ਦਾ ਮਜ਼ਾਕ ਉਡਾਉਂਦਿਆਂ ਕਹਿਣ ਲੱਗਾ: “ਸੰਘ ਪਾੜ-ਪਾੜ ਕੇ ਪੁਕਾਰੋ! ਆਖ਼ਰਕਾਰ, ਉਹ ਵੀ ਤਾਂ ਇਕ ਦੇਵਤਾ ਹੀ ਹੈ!+ ਹੋ ਸਕਦਾ ਹੈ ਕਿ ਉਹ ਖ਼ਿਆਲਾਂ ਵਿਚ ਡੁੱਬਿਆ ਹੋਵੇ ਜਾਂ ਹਲਕਾ ਹੋਣ ਗਿਆ ਹੋਵੇ।* ਜਾਂ ਹੋ ਸਕਦਾ ਹੈ ਕਿ ਉਹ ਸੁੱਤਾ ਹੋਵੇ ਤੇ ਉਸ ਨੂੰ ਜਗਾਉਣ ਦੀ ਲੋੜ ਹੋਵੇ!”
-
-
ਜ਼ਬੂਰ 115:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਉਨ੍ਹਾਂ ਦੇ ਮੂੰਹ ਤਾਂ ਹਨ, ਪਰ ਉਹ ਬੋਲ ਨਹੀਂ ਸਕਦੇ;+
ਅੱਖਾਂ ਤਾਂ ਹਨ, ਪਰ ਉਹ ਦੇਖ ਨਹੀਂ ਸਕਦੇ;
-