-
ਨਿਆਈਆਂ 16:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਫਿਰ ਉਹ ਅੰਦਰਲੇ ਕਮਰੇ ਵਿਚ ਘਾਤ ਲਾ ਕੇ ਬੈਠ ਗਏ ਤੇ ਦਲੀਲਾਹ ਨੇ ਉਸ ਨੂੰ ਕਿਹਾ: “ਸਮਸੂਨ, ਫਲਿਸਤੀ ਤੇਰੇ ʼਤੇ ਹਮਲਾ ਕਰਨ ਆ ਗਏ!” ਇਹ ਸੁਣਦਿਆਂ ਹੀ ਉਸ ਨੇ ਕਮਾਨ ਦੀਆਂ ਡੋਰੀਆਂ ਇੰਨੀ ਆਸਾਨੀ ਨਾਲ ਤੋੜ ਦਿੱਤੀਆਂ ਜਿਵੇਂ ਸਣ ਦਾ ਧਾਗਾ ਅੱਗ ਨੂੰ ਛੋਂਹਦਿਆਂ ਹੀ ਟੁੱਟ ਜਾਂਦਾ ਹੈ।+ ਇਸ ਤਰ੍ਹਾਂ ਉਸ ਦੀ ਤਾਕਤ ਦਾ ਰਾਜ਼ ਜ਼ਾਹਰ ਨਹੀਂ ਹੋਇਆ।
-
-
ਨਿਆਈਆਂ 16:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਇਸ ਲਈ ਦਲੀਲਾਹ ਨੇ ਨਵੀਆਂ ਰੱਸੀਆਂ ਲਈਆਂ ਤੇ ਉਨ੍ਹਾਂ ਨਾਲ ਉਸ ਨੂੰ ਬੰਨ੍ਹ ਦਿੱਤਾ ਤੇ ਉੱਚੀ ਆਵਾਜ਼ ਵਿਚ ਕਿਹਾ: “ਸਮਸੂਨ, ਫਲਿਸਤੀ ਤੇਰੇ ʼਤੇ ਹਮਲਾ ਕਰਨ ਆ ਗਏ!” (ਇਸ ਸਮੇਂ ਦੌਰਾਨ ਉਹ ਘਾਤ ਲਾ ਕੇ ਅੰਦਰਲੇ ਕਮਰੇ ਵਿਚ ਬੈਠੇ ਹੋਏ ਸਨ।) ਇਹ ਸੁਣਦਿਆਂ ਹੀ ਉਸ ਨੇ ਆਪਣੀਆਂ ਬਾਹਾਂ ਤੋਂ ਰੱਸੀਆਂ ਤੋੜ ਦਿੱਤੀਆਂ ਜਿਵੇਂ ਕਿ ਉਹ ਧਾਗੇ ਹੋਣ।+
-
-
ਨਿਆਈਆਂ 16:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਫਿਰ ਉਸ ਨੇ ਕਿੱਲੀ ਨਾਲ ਗੁੱਤਾਂ ਬੰਨ੍ਹ ਦਿੱਤੀਆਂ ਤੇ ਉੱਚੀ ਆਵਾਜ਼ ਵਿਚ ਉਸ ਨੂੰ ਪੁਕਾਰਿਆ: “ਸਮਸੂਨ, ਫਲਿਸਤੀ ਤੇਰੇ ʼਤੇ ਹਮਲਾ ਕਰਨ ਆ ਗਏ!” ਉਹ ਨੀਂਦ ਤੋਂ ਜਾਗਿਆ ਤੇ ਉਸ ਨੇ ਖੱਡੀ ਦੀ ਕਿੱਲੀ ਸਣੇ ਤਾਣੇ ਨੂੰ ਉਖਾੜ ਦਿੱਤਾ।
-