-
ਯਹੋਸ਼ੁਆ 19:47, 48ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
47 ਪਰ ਦਾਨ ਦਾ ਇਲਾਕਾ ਉਨ੍ਹਾਂ ਲਈ ਬਹੁਤ ਛੋਟਾ ਪੈ ਗਿਆ।+ ਇਸ ਲਈ ਉਹ ਗਏ ਤੇ ਉਨ੍ਹਾਂ ਨੇ ਲਸ਼ਮ+ ਨਾਲ ਲੜ ਕੇ ਇਸ ਨੂੰ ਜਿੱਤ ਲਿਆ ਅਤੇ ਇਸ ਦੇ ਲੋਕਾਂ ਨੂੰ ਤਲਵਾਰ ਨਾਲ ਮਾਰ ਸੁੱਟਿਆ। ਫਿਰ ਉਨ੍ਹਾਂ ਨੇ ਇਸ ਉੱਤੇ ਕਬਜ਼ਾ ਕਰ ਲਿਆ ਤੇ ਇਸ ਵਿਚ ਵੱਸਣ ਲੱਗੇ। ਉਨ੍ਹਾਂ ਨੇ ਲਸ਼ਮ ਦਾ ਨਾਂ ਬਦਲ ਕੇ ਦਾਨ ਰੱਖ ਦਿੱਤਾ ਜੋ ਉਨ੍ਹਾਂ ਦੇ ਵੱਡ-ਵਡੇਰੇ ਦਾ ਨਾਂ ਸੀ।+ 48 ਇਹ ਦਾਨ ਦੇ ਗੋਤ ਦੇ ਘਰਾਣਿਆਂ ਦੀ ਵਿਰਾਸਤ ਸੀ। ਇਹ ਉਨ੍ਹਾਂ ਦੇ ਸ਼ਹਿਰ ਤੇ ਇਨ੍ਹਾਂ ਸ਼ਹਿਰਾਂ ਦੇ ਪਿੰਡ ਸਨ।
-
-
1 ਰਾਜਿਆਂ 4:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਸੁਲੇਮਾਨ ਦੇ ਸਾਰੇ ਦਿਨਾਂ ਦੌਰਾਨ ਦਾਨ ਤੋਂ ਲੈ ਕੇ ਬਏਰ-ਸ਼ਬਾ ਤਕ ਯਹੂਦਾਹ ਅਤੇ ਇਜ਼ਰਾਈਲ ਦੇ ਲੋਕ ਅਮਨ-ਚੈਨ ਨਾਲ ਵੱਸਦੇ ਸਨ, ਹਾਂ, ਹਰ ਕੋਈ ਆਪੋ-ਆਪਣੀ ਅੰਗੂਰੀ ਵੇਲ ਅਤੇ ਆਪੋ-ਆਪਣੇ ਅੰਜੀਰ ਦੇ ਦਰਖ਼ਤ ਥੱਲੇ।
-