-
ਲੇਵੀਆਂ 24:7-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਤੂੰ ਹਰ ਤਹਿ ਉੱਤੇ ਸ਼ੁੱਧ ਲੋਬਾਨ ਰੱਖੀਂ ਅਤੇ ਇਸ ਨੂੰ ਰੋਟੀ ਦੀ ਜਗ੍ਹਾ ਨਿਸ਼ਾਨੀ*+ ਦੇ ਤੌਰ ਤੇ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈਂ। 8 ਉਹ ਹਰ ਸਬਤ ਦੇ ਦਿਨ ਯਹੋਵਾਹ ਸਾਮ੍ਹਣੇ ਇਹ ਰੋਟੀਆਂ ਸੁਆਰ ਕੇ ਰੱਖੇ।+ ਇਜ਼ਰਾਈਲੀ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨ। 9 ਇਹ ਰੋਟੀਆਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੀਆਂ ਹੋਣਗੀਆਂ+ ਅਤੇ ਉਹ ਇਨ੍ਹਾਂ ਨੂੰ ਪਵਿੱਤਰ ਜਗ੍ਹਾ* ʼਤੇ ਖਾਣ+ ਕਿਉਂਕਿ ਇਹ ਰੋਟੀਆਂ ਪੁਜਾਰੀਆਂ ਲਈ ਅੱਤ ਪਵਿੱਤਰ ਹਨ ਅਤੇ ਉਨ੍ਹਾਂ ਚੜ੍ਹਾਵਿਆਂ ਵਿੱਚੋਂ ਹਨ ਜੋ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਹਨ। ਇਸ ਨਿਯਮ ਦੀ ਹਮੇਸ਼ਾ ਪਾਲਣਾ ਕੀਤੀ ਜਾਵੇ।”
-
-
ਮਰਕੁਸ 2:25, 26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦ ਉਸ ਨੂੰ ਅਤੇ ਉਸ ਦੇ ਆਦਮੀਆਂ ਨੂੰ ਭੁੱਖ ਲੱਗੀ ਸੀ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ?+ 26 ਕੀ ਤੁਸੀਂ ਮੁੱਖ ਪੁਜਾਰੀ ਅਬਯਾਥਾਰ+ ਬਾਰੇ ਬਿਰਤਾਂਤ ਵਿਚ ਨਹੀਂ ਪੜ੍ਹਿਆ ਕਿ ਦਾਊਦ ਨੇ ਪਰਮੇਸ਼ੁਰ ਦੇ ਘਰ ਵਿਚ ਜਾ ਕੇ ਚੜ੍ਹਾਵੇ ਦੀਆਂ ਰੋਟੀਆਂ ਆਪ ਵੀ ਖਾਧੀਆਂ ਤੇ ਆਪਣੇ ਆਦਮੀਆਂ ਨੂੰ ਵੀ ਦਿੱਤੀਆਂ? ਪਰ ਉਨ੍ਹਾਂ ਸਾਰਿਆਂ ਲਈ ਇਹ ਰੋਟੀਆਂ ਖਾਣੀਆਂ ਜਾਇਜ਼ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਸਿਰਫ਼ ਪੁਜਾਰੀ ਹੀ ਖਾ ਸਕਦੇ ਸਨ।”+
-
-
ਲੂਕਾ 6:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਪਰ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦ ਉਸ ਨੂੰ ਅਤੇ ਉਸ ਦੇ ਆਦਮੀਆਂ ਨੂੰ ਭੁੱਖ ਲੱਗੀ ਸੀ?+ 4 ਉਹ ਪਰਮੇਸ਼ੁਰ ਦੇ ਘਰ ਵਿਚ ਗਿਆ ਸੀ ਅਤੇ ਉਸ ਨੂੰ ਚੜ੍ਹਾਵੇ ਦੀਆਂ ਰੋਟੀਆਂ ਦਿੱਤੀਆਂ ਗਈਆਂ ਸਨ। ਉਸ ਨੇ ਅਤੇ ਉਸ ਦੇ ਕੁਝ ਆਦਮੀਆਂ ਨੇ ਇਹ ਰੋਟੀਆਂ ਖਾਧੀਆਂ ਸਨ, ਭਾਵੇਂ ਕਿ ਪੁਜਾਰੀਆਂ ਤੋਂ ਸਿਵਾਇ ਹੋਰ ਕਿਸੇ ਲਈ ਵੀ ਇਹ ਰੋਟੀਆਂ ਖਾਣੀਆਂ ਜਾਇਜ਼ ਨਹੀਂ ਸੀ।”+
-