7 ਫਿਰ ਦਾਊਦ ਕਿਲੇ ਵਿਚ ਵੱਸ ਗਿਆ। ਇਸੇ ਕਰਕੇ ਉਹ ਇਸ ਨੂੰ ਦਾਊਦ ਦਾ ਸ਼ਹਿਰ ਕਹਿਣ ਲੱਗੇ। 8 ਉਹ ਸ਼ਹਿਰ ਨੂੰ ਯਾਨੀ ਟਿੱਲੇ ਤੋਂ ਲੈ ਕੇ ਇਸ ਦੇ ਆਲੇ-ਦੁਆਲੇ ਦੀਆਂ ਥਾਵਾਂ ਨੂੰ ਬਣਾਉਣ ਲੱਗਾ। ਯੋਆਬ ਨੇ ਬਾਕੀ ਸ਼ਹਿਰ ਦੀ ਮੁਰੰਮਤ ਕੀਤੀ। 9 ਇਸ ਤਰ੍ਹਾਂ ਦਾਊਦ ਹੋਰ ਤਾਕਤਵਰ ਹੁੰਦਾ ਗਿਆ+ ਤੇ ਸੈਨਾਵਾਂ ਦਾ ਯਹੋਵਾਹ ਉਸ ਦੇ ਨਾਲ ਸੀ।