-
1 ਸਮੂਏਲ 14:50ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
50 ਸ਼ਾਊਲ ਦੀ ਪਤਨੀ ਦਾ ਨਾਂ ਅਹੀਨੋਅਮ ਸੀ ਜੋ ਅਹੀਮਆਸ ਦੀ ਧੀ ਸੀ। ਉਸ ਦੀ ਫ਼ੌਜ ਦੇ ਮੁਖੀ ਦਾ ਨਾਂ ਅਬਨੇਰ+ ਸੀ ਜੋ ਸ਼ਾਊਲ ਦੇ ਪਿਤਾ ਦੇ ਭਰਾ ਨੇਰ ਦਾ ਪੁੱਤਰ ਸੀ।
-
-
1 ਸਮੂਏਲ 26:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਬਾਅਦ ਵਿਚ ਦਾਊਦ ਉਸ ਜਗ੍ਹਾ ਗਿਆ ਜਿੱਥੇ ਸ਼ਾਊਲ ਨੇ ਡੇਰਾ ਲਾਇਆ ਸੀ ਤੇ ਦਾਊਦ ਨੇ ਉਹ ਜਗ੍ਹਾ ਦੇਖੀ ਜਿੱਥੇ ਸ਼ਾਊਲ ਅਤੇ ਨੇਰ ਦਾ ਪੁੱਤਰ ਯਾਨੀ ਉਸ ਦੀ ਫ਼ੌਜ ਦਾ ਮੁਖੀ ਅਬਨੇਰ+ ਸੁੱਤੇ ਪਏ ਸਨ; ਸ਼ਾਊਲ ਡੇਰੇ ਦੇ ਵਿਚਕਾਰ ਸੁੱਤਾ ਪਿਆ ਸੀ ਤੇ ਉਸ ਦੇ ਚਾਰੇ ਪਾਸੇ ਫ਼ੌਜੀ ਸਨ।
-
-
1 ਰਾਜਿਆਂ 2:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 “ਨਾਲੇ ਤੂੰ ਇਹ ਵੀ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਸਰੂਯਾਹ ਦੇ ਪੁੱਤਰ ਯੋਆਬ ਨੇ ਮੇਰੇ ਨਾਲ ਕੀ ਕੀਤਾ ਸੀ ਅਤੇ ਇਜ਼ਰਾਈਲ ਦੀਆਂ ਫ਼ੌਜਾਂ ਦੇ ਦੋ ਮੁਖੀਆਂ, ਨੇਰ ਦੇ ਪੁੱਤਰ ਅਬਨੇਰ+ ਅਤੇ ਯਥਰ ਦੇ ਪੁੱਤਰ ਅਮਾਸਾ ਨਾਲ ਕੀ ਕੀਤਾ ਸੀ।+ ਉਸ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਅਤੇ ਸ਼ਾਂਤੀ ਦੇ ਸਮੇਂ ਇਵੇਂ ਖ਼ੂਨ ਵਹਾਇਆ+ ਜਿਵੇਂ ਯੁੱਧ ਦਾ ਸਮਾਂ ਹੋਵੇ। ਇਸ ਤਰ੍ਹਾਂ ਉਸ ਨੇ ਆਪਣੇ ਲੱਕ ਦੁਆਲੇ ਬੰਨ੍ਹੇ ਕਮਰਬੰਦ ਅਤੇ ਪੈਰਾਂ ਦੀਆਂ ਜੁੱਤੀਆਂ ਨੂੰ ਯੁੱਧ ਦੇ ਖ਼ੂਨ ਨਾਲ ਰੰਗਿਆ।
-