-
ਜ਼ਬੂਰ 18:31-42ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਯਹੋਵਾਹ ਤੋਂ ਸਿਵਾਇ ਹੋਰ ਕੌਣ ਪਰਮੇਸ਼ੁਰ ਹੈ?+
ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚਟਾਨ ਹੈ?+
33 ਉਹ ਮੇਰੇ ਪੈਰਾਂ ਨੂੰ ਹਿਰਨ ਦੇ ਪੈਰਾਂ ਵਰਗਾ ਬਣਾਉਂਦਾ ਹੈ;
ਉਹ ਮੈਨੂੰ ਉੱਚੀਆਂ ਥਾਵਾਂ ʼਤੇ ਖੜ੍ਹਾ ਕਰਦਾ ਹੈ।+
34 ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਸਿਖਾਉਂਦਾ ਹੈ;
ਮੇਰੀਆਂ ਬਾਹਾਂ ਤਾਂਬੇ ਦੀ ਕਮਾਨ ਨੂੰ ਮੋੜ ਸਕਦੀਆਂ ਹਨ।
35 ਤੂੰ ਮੈਨੂੰ ਆਪਣੀ ਮੁਕਤੀ ਦੀ ਢਾਲ ਦਿੰਦਾ ਹੈਂ,+
ਤੇਰਾ ਸੱਜਾ ਹੱਥ ਮੈਨੂੰ ਸਹਾਰਾ ਦਿੰਦਾ* ਹੈ
ਅਤੇ ਤੇਰੀ ਨਿਮਰਤਾ ਮੈਨੂੰ ਉੱਚਾ ਚੁੱਕਦੀ ਹੈ।+
37 ਮੈਂ ਆਪਣੇ ਦੁਸ਼ਮਣਾਂ ਦਾ ਪਿੱਛਾ ਕਰਾਂਗਾ ਅਤੇ ਉਨ੍ਹਾਂ ਨੂੰ ਘੇਰ ਲਵਾਂਗਾ;
ਮੈਂ ਤਦ ਤਕ ਵਾਪਸ ਨਹੀਂ ਆਵਾਂਗਾ ਜਦ ਤਕ ਉਹ ਨਾਸ਼ ਨਾ ਹੋ ਜਾਣ।
38 ਮੈਂ ਉਨ੍ਹਾਂ ਨੂੰ ਕੁਚਲ ਦਿਆਂਗਾ ਤਾਂਕਿ ਉਹ ਉੱਠ ਨਾ ਸਕਣ;+
ਮੈਂ ਉਨ੍ਹਾਂ ਨੂੰ ਪੈਰਾਂ ਹੇਠ ਮਿੱਧ ਦਿਆਂਗਾ।
39 ਤੂੰ ਮੈਨੂੰ ਯੁੱਧ ਲੜਨ ਦੀ ਤਾਕਤ ਬਖ਼ਸ਼ੇਂਗਾ;
ਤੂੰ ਮੇਰੇ ਵੈਰੀਆਂ ਨੂੰ ਮੇਰੇ ਪੈਰਾਂ ਹੇਠ ਕਰੇਂਗਾ।+
40 ਤੂੰ ਮੇਰੇ ਦੁਸ਼ਮਣਾਂ ਨੂੰ ਮੇਰੇ ਸਾਮ੍ਹਣਿਓਂ ਭਜਾਵੇਂਗਾ*
ਅਤੇ ਮੇਰੇ ਨਾਲ ਨਫ਼ਰਤ ਕਰਨ ਵਾਲਿਆਂ ਦਾ ਮੈਂ ਨਾਮੋ-ਨਿਸ਼ਾਨ ਮਿਟਾ* ਦਿਆਂਗਾ।+
41 ਉਹ ਮਦਦ ਲਈ ਦੁਹਾਈ ਦਿੰਦੇ ਹਨ, ਪਰ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ;
ਉਹ ਯਹੋਵਾਹ ਨੂੰ ਵੀ ਮਦਦ ਲਈ ਪੁਕਾਰਦੇ ਹਨ, ਪਰ ਉਹ ਉਨ੍ਹਾਂ ਨੂੰ ਜਵਾਬ ਨਹੀਂ ਦਿੰਦਾ।
42 ਮੈਂ ਉਨ੍ਹਾਂ ਨੂੰ ਕੁੱਟ-ਕੁੱਟ ਕੇ ਧੂੜ ਬਣਾ ਦਿਆਂਗਾ ਜਿਸ ਨੂੰ ਹਵਾ ਉਡਾ ਕੇ ਲੈ ਜਾਵੇਗੀ;
ਮੈਂ ਉਨ੍ਹਾਂ ਨੂੰ ਗਲੀਆਂ ਵਿਚ ਚਿੱਕੜ ਵਾਂਗ ਸੁੱਟਾਂਗਾ।
-