-
ਗਿਣਤੀ 2:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਇਨ੍ਹਾਂ ਇਜ਼ਰਾਈਲੀਆਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ ਸੀ। ਸਾਰੇ ਦਲਾਂ ਦੇ ਫ਼ੌਜੀਆਂ ਦੀ ਕੁੱਲ ਗਿਣਤੀ 6,03,550 ਸੀ।+
-
-
ਗਿਣਤੀ 26:51ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
51 ਜਿਨ੍ਹਾਂ ਇਜ਼ਰਾਈਲੀਆਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ, ਉਨ੍ਹਾਂ ਦੀ ਕੁੱਲ ਗਿਣਤੀ 6,01,730 ਸੀ।+
-
-
1 ਇਤਿਹਾਸ 21:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਯੋਆਬ ਨੇ ਦਾਊਦ ਨੂੰ ਉਨ੍ਹਾਂ ਲੋਕਾਂ ਦੀ ਗਿਣਤੀ ਦੱਸੀ ਜਿਨ੍ਹਾਂ ਦੇ ਨਾਂ ਦਰਜ ਕੀਤੇ ਗਏ ਸਨ। ਸਾਰੇ ਇਜ਼ਰਾਈਲ ਵਿਚ ਤਲਵਾਰਾਂ ਨਾਲ ਲੈਸ 11,00,000 ਆਦਮੀ ਸਨ ਅਤੇ ਯਹੂਦਾਹ ਦੇ ਤਲਵਾਰਾਂ ਨਾਲ ਲੈਸ ਆਦਮੀਆਂ ਦੀ ਗਿਣਤੀ 4,70,000 ਸੀ।+ 6 ਪਰ ਉਨ੍ਹਾਂ ਵਿਚ ਲੇਵੀ ਅਤੇ ਬਿਨਯਾਮੀਨ ਗੋਤਾਂ ਦੇ ਨਾਂ ਦਰਜ ਨਹੀਂ ਕੀਤੇ ਗਏ+ ਕਿਉਂਕਿ ਰਾਜੇ ਦੀ ਗੱਲ ਯੋਆਬ ਨੂੰ ਘਿਣਾਉਣੀ ਲੱਗੀ ਸੀ।+
-
-
1 ਇਤਿਹਾਸ 27:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਦਾਊਦ ਨੇ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜੋ 20 ਸਾਲਾਂ ਦੇ ਤੇ ਇਸ ਤੋਂ ਘੱਟ ਉਮਰ ਦੇ ਸਨ ਕਿਉਂਕਿ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਹ ਇਜ਼ਰਾਈਲ ਦੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਵਧਾ ਦੇਵੇਗਾ।+
-