ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਇਤਿਹਾਸ 21:8-13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਫਿਰ ਦਾਊਦ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਮੈਂ ਇਹ ਕੰਮ ਕਰ ਕੇ ਵੱਡਾ ਪਾਪ ਕੀਤਾ ਹੈ।+ ਹੁਣ ਕਿਰਪਾ ਕਰ ਕੇ ਆਪਣੇ ਸੇਵਕ ਦੀ ਗ਼ਲਤੀ ਮਾਫ਼ ਕਰ ਦੇ ਕਿਉਂਕਿ ਮੈਂ ਬਹੁਤ ਵੱਡੀ ਮੂਰਖਤਾ ਕੀਤੀ ਹੈ।”+ 9 ਫਿਰ ਯਹੋਵਾਹ ਨੇ ਦਾਊਦ ਦੇ ਦਰਸ਼ੀ ਗਾਦ+ ਨਾਲ ਗੱਲ ਕੀਤੀ ਤੇ ਕਿਹਾ: 10 “ਜਾਹ ਅਤੇ ਦਾਊਦ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਤਿੰਨ ਬਿਪਤਾਵਾਂ ਦੱਸਦਾ ਹਾਂ। ਇਨ੍ਹਾਂ ਵਿੱਚੋਂ ਇਕ ਚੁਣ ਲੈ ਤੇ ਮੈਂ ਉਹੀ ਤੇਰੇ ʼਤੇ ਲਿਆਵਾਂਗਾ।”’” 11 ਇਸ ਲਈ ਗਾਦ ਨੇ ਦਾਊਦ ਕੋਲ ਜਾ ਕੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਆਪਣੇ ਲਈ ਚੁਣ ਲੈ 12 ਕਿ ਤਿੰਨ ਸਾਲਾਂ ਲਈ ਕਾਲ਼ ਪਵੇ,+ ਜਾਂ ਤਿੰਨ ਮਹੀਨਿਆਂ ਲਈ ਤੈਨੂੰ ਆਪਣੇ ਦੁਸ਼ਮਣਾਂ ਹੱਥੋਂ ਹਾਰ ਝੱਲਣੀ ਪਵੇ ਅਤੇ ਤੇਰੇ ਦੁਸ਼ਮਣਾਂ ਦੀ ਤਲਵਾਰ ਤੇਰੇ ʼਤੇ ਆ ਪਵੇ+ ਜਾਂ ਤਿੰਨ ਦਿਨਾਂ ਲਈ ਯਹੋਵਾਹ ਦੀ ਤਲਵਾਰ ਚੱਲੇ ਯਾਨੀ ਦੇਸ਼ ਵਿਚ ਮਹਾਂਮਾਰੀ ਪਵੇ+ ਅਤੇ ਯਹੋਵਾਹ ਦਾ ਦੂਤ ਇਜ਼ਰਾਈਲ ਦੇ ਸਾਰੇ ਇਲਾਕੇ ʼਤੇ ਤਬਾਹੀ ਲਿਆਵੇ।’+ ਹੁਣ ਸੋਚ ਕੇ ਦੱਸ ਕਿ ਮੈਂ ਆਪਣੇ ਭੇਜਣ ਵਾਲੇ ਨੂੰ ਕੀ ਜਵਾਬ ਦਿਆਂ।” 13 ਇਸ ਲਈ ਦਾਊਦ ਨੇ ਗਾਦ ਨੂੰ ਕਿਹਾ: “ਮੈਂ ਬੜਾ ਦੁਖੀ ਹਾਂ। ਕਿਰਪਾ ਕਰ ਕੇ ਮੈਨੂੰ ਯਹੋਵਾਹ ਦੇ ਹੱਥ ਵਿਚ ਪੈ ਲੈਣ ਦੇ ਕਿਉਂਕਿ ਉਹ ਬੜਾ ਦਇਆਵਾਨ ਹੈ;+ ਪਰ ਮੈਨੂੰ ਇਨਸਾਨ ਦੇ ਹੱਥ ਵਿਚ ਨਾ ਪੈਣ ਦੇ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ