ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 9:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 “‘ਜੇ ਤੁਹਾਡੇ ਵਿਚ ਕੋਈ ਪਰਦੇਸੀ ਰਹਿੰਦਾ ਹੈ, ਤਾਂ ਉਹ ਵੀ ਯਹੋਵਾਹ ਲਈ ਪਸਾਹ ਦੀ ਬਲ਼ੀ ਤਿਆਰ ਕਰੇ।+ ਉਹ ਪਸਾਹ ਬਾਰੇ ਦਿੱਤੇ ਸਾਰੇ ਨਿਯਮਾਂ ਅਤੇ ਵਿਧੀਆਂ ਮੁਤਾਬਕ ਇਸ ਨੂੰ ਤਿਆਰ ਕਰੇ।+ ਤੁਹਾਡੇ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਵੇਗਾ, ਚਾਹੇ ਤੁਸੀਂ ਪਰਦੇਸੀ ਹੋ ਜਾਂ ਪੈਦਾਇਸ਼ੀ ਇਜ਼ਰਾਈਲੀ।’”+

  • ਰੂਥ 1:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਪਰ ਰੂਥ ਨੇ ਕਿਹਾ: “ਮੇਰੇ ਅੱਗੇ ਤਰਲੇ ਨਾ ਪਾ ਕਿ ਮੈਂ ਤੇਰੇ ਨਾਲ ਨਾ ਆਵਾਂ ਅਤੇ ਤੈਨੂੰ ਛੱਡ ਕੇ ਵਾਪਸ ਚਲੀ ਜਾਵਾਂ; ਜਿੱਥੇ ਤੂੰ ਜਾਵੇਂਗੀ, ਉੱਥੇ ਮੈਂ ਵੀ ਜਾਵਾਂਗੀ, ਜਿੱਥੇ ਤੂੰ ਰਾਤ ਕੱਟੇਂਗੀ, ਉੱਥੇ ਮੈਂ ਵੀ ਰਾਤ ਕੱਟਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ ਮੇਰਾ ਪਰਮੇਸ਼ੁਰ ਹੋਵੇਗਾ।+

  • 2 ਰਾਜਿਆਂ 5:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਇਸ ਤੋਂ ਬਾਅਦ ਉਹ ਆਪਣੇ ਸਾਰੇ ਕਾਫ਼ਲੇ* ਨਾਲ ਸੱਚੇ ਪਰਮੇਸ਼ੁਰ ਦੇ ਬੰਦੇ ਕੋਲ ਵਾਪਸ ਗਿਆ।+ ਉਸ ਨੇ ਉਸ ਅੱਗੇ ਖੜ੍ਹ ਕੇ ਕਿਹਾ: “ਹੁਣ ਮੈਂ ਜਾਣ ਗਿਆ ਹਾਂ ਕਿ ਪੂਰੀ ਧਰਤੀ ਉੱਤੇ ਸਿਰਫ਼ ਇਜ਼ਰਾਈਲ ਵਿਚ ਹੀ ਪਰਮੇਸ਼ੁਰ ਹੈ, ਹੋਰ ਕਿਤੇ ਨਹੀਂ।+ ਹੁਣ ਕਿਰਪਾ ਕਰ ਕੇ ਆਪਣੇ ਸੇਵਕ ਤੋਂ ਇਹ ਤੋਹਫ਼ਾ* ਕਬੂਲ ਕਰ।”

  • 2 ਇਤਿਹਾਸ 6:32, 33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 “ਨਾਲੇ ਉਹ ਪਰਦੇਸੀ ਜੋ ਤੇਰੀ ਪਰਜਾ ਇਜ਼ਰਾਈਲ ਦਾ ਹਿੱਸਾ ਨਹੀਂ ਹੈ ਅਤੇ ਜੋ ਤੇਰੇ ਮਹਾਨ ਨਾਂ,*+ ਤੇਰੇ ਬਲਵੰਤ ਹੱਥ ਅਤੇ ਤੇਰੀ ਤਾਕਤਵਰ ਬਾਂਹ* ਦੇ ਕਾਰਨ ਕਿਸੇ ਦੂਰ ਦੇਸ਼ ਤੋਂ ਆਉਂਦਾ ਹੈ ਅਤੇ ਉਹ ਆ ਕੇ ਇਸ ਭਵਨ ਵੱਲ ਨੂੰ ਪ੍ਰਾਰਥਨਾ ਕਰੇ,+ 33 ਤਾਂ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਸੁਣੀਂ ਅਤੇ ਉਹ ਸਭ ਕੁਝ ਕਰੀਂ ਜੋ ਕੁਝ ਉਹ ਪਰਦੇਸੀ ਤੇਰੇ ਤੋਂ ਮੰਗੇ ਤਾਂਕਿ ਧਰਤੀ ਦੀਆਂ ਸਾਰੀਆਂ ਕੌਮਾਂ ਤੇਰਾ ਨਾਂ ਜਾਣਨ+ ਅਤੇ ਤੇਰਾ ਡਰ ਮੰਨਣ ਜਿਵੇਂ ਤੇਰੀ ਪਰਜਾ ਇਜ਼ਰਾਈਲ ਮੰਨਦੀ ਹੈ ਅਤੇ ਉਹ ਜਾਣ ਲੈਣ ਕਿ ਇਹ ਭਵਨ ਜੋ ਮੈਂ ਬਣਾਇਆ ਹੈ, ਤੇਰੇ ਨਾਂ ਦਾ ਸਦਾਉਂਦਾ ਹੈ।

  • ਯਸਾਯਾਹ 56:6, 7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਜਿਹੜੇ ਪਰਦੇਸੀ ਯਹੋਵਾਹ ਦੀ ਸੇਵਾ ਕਰਨ,

      ਯਹੋਵਾਹ ਦੇ ਨਾਂ ਨੂੰ ਪਿਆਰ ਕਰਨ+

      ਅਤੇ ਉਸ ਦੇ ਸੇਵਕ ਬਣਨ ਲਈ ਉਸ ਨਾਲ ਜੁੜ ਗਏ ਹਨ,

      ਹਾਂ, ਉਹ ਸਾਰੇ ਜਿਹੜੇ ਸਬਤ ਮਨਾਉਂਦੇ ਹਨ ਅਤੇ ਇਸ ਨੂੰ ਭ੍ਰਿਸ਼ਟ ਨਹੀਂ ਕਰਦੇ

      ਅਤੇ ਮੇਰੇ ਇਕਰਾਰ ਨੂੰ ਘੁੱਟ ਕੇ ਫੜੀ ਰੱਖਦੇ ਹਨ,

       7 ਉਨ੍ਹਾਂ ਨੂੰ ਵੀ ਮੈਂ ਆਪਣੇ ਪਵਿੱਤਰ ਪਹਾੜ ʼਤੇ ਲਿਆਵਾਂਗਾ+

      ਅਤੇ ਆਪਣੇ ਪ੍ਰਾਰਥਨਾ ਦੇ ਘਰ ਵਿਚ ਉਨ੍ਹਾਂ ਨੂੰ ਖ਼ੁਸ਼ੀਆਂ ਦਿਆਂਗਾ।

      ਉਨ੍ਹਾਂ ਦੀਆਂ ਹੋਮ-ਬਲ਼ੀਆਂ ਅਤੇ ਉਨ੍ਹਾਂ ਦੇ ਬਲੀਦਾਨ ਮੇਰੀ ਵੇਦੀ ʼਤੇ ਕਬੂਲ ਹੋਣਗੇ।

      ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ।”+

  • ਰਸੂਲਾਂ ਦੇ ਕੰਮ 8:27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਦੂਤ ਦੀ ਗੱਲ ਸੁਣ ਕੇ ਉਹ ਉੱਠਿਆ ਅਤੇ ਚਲਾ ਗਿਆ। ਅਤੇ ਉਸ ਰਾਹ ʼਤੇ ਉਸ ਨੇ ਇਥੋਪੀਆ ਦੀ ਰਾਣੀ ਕੰਦਾਕੇ ਦੇ ਦਰਬਾਰ ਦਾ ਇਕ ਮੰਤਰੀ ਦੇਖਿਆ ਜਿਹੜਾ ਰਾਣੀ ਦੇ ਸਾਰੇ ਖ਼ਜ਼ਾਨੇ ਦਾ ਮੁਖਤਿਆਰ ਸੀ। ਉਹ ਯਰੂਸ਼ਲਮ ਵਿਚ ਭਗਤੀ ਕਰਨ ਗਿਆ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ