20 ਫਿਰ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਕਿਹਾ: “ਦਲੇਰ ਬਣ ਅਤੇ ਤਕੜਾ ਹੋ ਅਤੇ ਕੰਮ ਕਰ। ਤੂੰ ਨਾ ਡਰ ਅਤੇ ਨਾ ਹੀ ਖ਼ੌਫ਼ ਖਾਹ ਕਿਉਂਕਿ ਯਹੋਵਾਹ ਪਰਮੇਸ਼ੁਰ, ਮੇਰਾ ਪਰਮੇਸ਼ੁਰ ਤੇਰੇ ਨਾਲ ਹੈ।+ ਉਹ ਤੈਨੂੰ ਛੱਡੇਗਾ ਨਹੀਂ ਤੇ ਨਾ ਹੀ ਤੈਨੂੰ ਤਿਆਗੇਗਾ,+ ਪਰ ਉਹ ਤੇਰੇ ਨਾਲ ਰਹੇਗਾ ਜਦ ਤਕ ਯਹੋਵਾਹ ਦੇ ਭਵਨ ਨੂੰ ਬਣਾਉਣ ਦਾ ਸਾਰਾ ਕੰਮ ਪੂਰਾ ਨਹੀਂ ਹੋ ਜਾਂਦਾ।