-
1 ਰਾਜਿਆਂ 15:25-29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ ਦੂਜੇ ਸਾਲ ਯਾਰਾਬੁਆਮ ਦਾ ਪੁੱਤਰ ਨਾਦਾਬ+ ਇਜ਼ਰਾਈਲ ਦਾ ਰਾਜਾ ਬਣ ਗਿਆ ਅਤੇ ਉਸ ਨੇ ਦੋ ਸਾਲ ਇਜ਼ਰਾਈਲ ʼਤੇ ਰਾਜ ਕੀਤਾ। 26 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਆਪਣੇ ਪਿਤਾ ਦੇ ਰਾਹ ʼਤੇ ਤੁਰਦਾ ਰਿਹਾ+ ਅਤੇ ਉਸ ਨੇ ਉਹੀ ਪਾਪ ਕੀਤਾ ਜੋ ਉਸ ਦੇ ਪਿਤਾ ਨੇ ਇਜ਼ਰਾਈਲ ਤੋਂ ਕਰਾਇਆ ਸੀ।+ 27 ਯਿਸਾਕਾਰ ਦੇ ਗੋਤ ਵਿੱਚੋਂ ਅਹੀਯਾਹ ਦੇ ਪੁੱਤਰ ਬਾਸ਼ਾ ਨੇ ਉਸ ਦੇ ਖ਼ਿਲਾਫ਼ ਸਾਜ਼ਸ਼ ਘੜੀ ਅਤੇ ਬਾਸ਼ਾ ਨੇ ਉਸ ਨੂੰ ਫਲਿਸਤੀਆਂ ਦੇ ਸ਼ਹਿਰ ਗਿਬਥੋਨ+ ਵਿਚ ਜਾਨੋਂ ਮਾਰ ਦਿੱਤਾ। ਉਸ ਸਮੇਂ ਨਾਦਾਬ ਅਤੇ ਸਾਰੇ ਇਜ਼ਰਾਈਲ ਨੇ ਗਿਬਥੋਨ ਨੂੰ ਘੇਰਾ ਪਾਇਆ ਹੋਇਆ ਸੀ। 28 ਇਸ ਲਈ ਬਾਸ਼ਾ ਨੇ ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ ਤੀਜੇ ਸਾਲ ਨਾਦਾਬ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੀ ਥਾਂ ਖ਼ੁਦ ਰਾਜਾ ਬਣ ਗਿਆ। 29 ਰਾਜਾ ਬਣਦੇ ਸਾਰ ਉਸ ਨੇ ਯਾਰਾਬੁਆਮ ਦੇ ਘਰਾਣੇ ਨੂੰ ਖ਼ਤਮ ਕਰ ਦਿੱਤਾ। ਉਸ ਨੇ ਯਾਰਾਬੁਆਮ ਦੇ ਕਿਸੇ ਜੀਅ ਨੂੰ ਨਹੀਂ ਬਖ਼ਸ਼ਿਆ; ਉਸ ਨੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਇਹ ਉਸ ਬਚਨ ਅਨੁਸਾਰ ਹੋਇਆ ਜੋ ਯਹੋਵਾਹ ਨੇ ਆਪਣੇ ਸੇਵਕ ਸ਼ੀਲੋਨੀ ਅਹੀਯਾਹ ਤੋਂ ਕਹਾਇਆ ਸੀ।+
-