ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 23:17, 18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 “ਕੋਈ ਇਜ਼ਰਾਈਲੀ ਕੁੜੀ ਮੰਦਰਾਂ ਵਿਚ ਵੇਸਵਾਗਿਰੀ ਨਾ ਕਰੇ+ ਅਤੇ ਨਾ ਹੀ ਕੋਈ ਇਜ਼ਰਾਈਲੀ ਮੁੰਡਾ ਮੰਦਰਾਂ ਵਿਚ ਵੇਸਵਾਗਿਰੀ ਕਰੇ।*+ 18 ਵੇਸਵਾਗਿਰੀ ਕਰਨ ਵਾਲੀ ਕੋਈ ਵੀ ਤੀਵੀਂ ਜਾਂ ਆਦਮੀ* ਆਪਣੀ ਸੁੱਖਣਾ ਪੂਰੀ ਕਰਨ ਲਈ ਆਪਣੀ ਕਮਾਈ ਤੁਹਾਡੇ ਪਰਮੇਸ਼ੁਰ ਯਹੋਵਾਹ ਦੇ ਘਰ ਨਾ ਲਿਆਵੇ ਕਿਉਂਕਿ ਉਹ ਦੋਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੇ ਹਨ।

  • 1 ਰਾਜਿਆਂ 15:11, 12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਆਸਾ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ,+ ਜਿਵੇਂ ਉਸ ਦੇ ਵੱਡ-ਵਡੇਰੇ ਦਾਊਦ ਨੇ ਕੀਤਾ ਸੀ। 12 ਉਸ ਨੇ ਮੰਦਰਾਂ ਵਿਚ ਵੇਸਵਾਗਿਰੀ ਕਰਨ ਵਾਲੇ ਆਦਮੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ+ ਅਤੇ ਉਨ੍ਹਾਂ ਸਾਰੀਆਂ ਘਿਣਾਉਣੀਆਂ ਮੂਰਤਾਂ* ਨੂੰ ਹਟਾ ਦਿੱਤਾ ਜੋ ਉਸ ਦੇ ਪਿਉ-ਦਾਦਿਆਂ ਨੇ ਬਣਾਈਆਂ ਸਨ।+

  • 1 ਰਾਜਿਆਂ 22:46
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 46 ਨਾਲੇ ਉਸ ਨੇ ਮੰਦਰਾਂ ਵਿਚ ਵੇਸਵਾਗਿਰੀ ਕਰਨ ਵਾਲੇ ਉਨ੍ਹਾਂ ਆਦਮੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ+ ਜੋ ਉਸ ਦੇ ਪਿਤਾ ਆਸਾ ਦੇ ਦਿਨਾਂ ਵਿਚ ਬਚ ਗਏ ਸਨ।+

  • 2 ਰਾਜਿਆਂ 23:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਨਾਲੇ ਉਸ ਨੇ ਮੰਦਰ ਵਿਚ ਵੇਸਵਾਗਿਰੀ ਕਰਨ ਵਾਲੇ ਆਦਮੀਆਂ ਦੇ ਘਰਾਂ ਨੂੰ ਢਾਹ ਦਿੱਤਾ+ ਜੋ ਯਹੋਵਾਹ ਦੇ ਭਵਨ ਵਿਚ ਸਨ ਅਤੇ ਜਿੱਥੇ ਔਰਤਾਂ ਪੂਜਾ-ਖੰਭੇ* ਲਈ ਤੰਬੂ ਦੇ ਪਰਦੇ ਬੁਣਦੀਆਂ ਸਨ।

  • ਹੋਸ਼ੇਆ 4:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਮੈਂ ਤੇਰੀਆਂ ਧੀਆਂ ਨੂੰ ਵੇਸਵਾਗਿਰੀ* ਕਰਕੇ

      ਅਤੇ ਤੇਰੀਆਂ ਨੂੰਹਾਂ ਨੂੰ ਹਰਾਮਕਾਰੀ ਕਰਕੇ ਦੋਸ਼ੀ ਨਹੀਂ ਠਹਿਰਾਵਾਂਗਾ

      ਕਿਉਂਕਿ ਆਦਮੀ ਵੇਸਵਾਵਾਂ ਨਾਲ ਚਲੇ ਜਾਂਦੇ ਹਨ

      ਅਤੇ ਮੰਦਰ ਦੀਆਂ ਵੇਸਵਾਵਾਂ ਨਾਲ ਬਲ਼ੀਆਂ ਚੜ੍ਹਾਉਂਦੇ ਹਨ;

      ਅਜਿਹੇ ਲੋਕ ਜਿਨ੍ਹਾਂ ਨੂੰ ਸਮਝ ਨਹੀਂ ਹੈ,+ ਨਾਸ਼ ਹੋ ਜਾਣਗੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ