-
1 ਰਾਜਿਆਂ 15:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਫਿਰ ਆਸਾ ਨੇ ਯਹੋਵਾਹ ਦੇ ਭਵਨ ਦੇ ਖ਼ਜ਼ਾਨਿਆਂ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿਚ ਬਚੀ ਸਾਰੀ ਚਾਂਦੀ ਅਤੇ ਸੋਨਾ ਲਿਆ ਅਤੇ ਆਪਣੇ ਸੇਵਕਾਂ ਨੂੰ ਦਿੱਤਾ। ਰਾਜਾ ਆਸਾ ਨੇ ਉਨ੍ਹਾਂ ਨੂੰ ਦਮਿਸਕ ਵਿਚ ਰਹਿੰਦੇ ਸੀਰੀਆ ਦੇ ਰਾਜੇ+ ਬਨ-ਹਦਦ ਕੋਲ ਭੇਜਿਆ ਜੋ ਟਬਰਿੰਮੋਨ ਦਾ ਪੁੱਤਰ ਅਤੇ ਹਜ਼ਯੋਨ ਦਾ ਪੋਤਾ ਸੀ। ਉਸ ਨੇ ਉਸ ਨੂੰ ਇਹ ਸੰਦੇਸ਼ ਭੇਜਿਆ:
-
-
2 ਰਾਜਿਆਂ 18:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਇਸ ਲਈ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੇ ਅੱਸ਼ੂਰ ਦੇ ਰਾਜੇ ਨੂੰ ਲਾਕੀਸ਼ ਵਿਚ ਇਹ ਸੰਦੇਸ਼ ਭੇਜਿਆ: “ਮੇਰੇ ਤੋਂ ਗ਼ਲਤੀ ਹੋਈ ਹੈ। ਮੇਰੇ ਕੋਲੋਂ ਪਿੱਛੇ ਹਟ ਜਾ ਅਤੇ ਤੂੰ ਮੇਰੇ ਤੋਂ ਜੋ ਮੰਗੇਂਗਾ, ਮੈਂ ਤੈਨੂੰ ਦੇ ਦਿਆਂਗਾ।” ਅੱਸ਼ੂਰ ਦੇ ਰਾਜੇ ਨੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ 300 ਕਿੱਕਾਰ* ਚਾਂਦੀ ਅਤੇ 30 ਕਿੱਕਾਰ ਸੋਨਾ ਜੁਰਮਾਨਾ ਲਾਇਆ। 15 ਹਿਜ਼ਕੀਯਾਹ ਨੂੰ ਯਹੋਵਾਹ ਦੇ ਭਵਨ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿਚ ਜਿੰਨੀ ਚਾਂਦੀ ਮਿਲੀ, ਉਸ ਨੇ ਉਹ ਸਾਰੀ ਦੇ ਦਿੱਤੀ।+
-
-
2 ਰਾਜਿਆਂ 24:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਯਹੂਦਾਹ ਦਾ ਰਾਜਾ ਯਹੋਯਾਕੀਨ ਆਪਣੀ ਮਾਤਾ, ਆਪਣੇ ਸੇਵਕਾਂ, ਹਾਕਮਾਂ* ਅਤੇ ਆਪਣੇ ਦਰਬਾਰੀਆਂ ਨਾਲ+ ਬਾਬਲ ਦੇ ਰਾਜੇ ਕੋਲ ਗਿਆ;+ ਬਾਬਲ ਦੇ ਰਾਜੇ ਨੇ ਉਸ ਨੂੰ ਉਸ ਦੇ ਰਾਜ ਦੇ ਅੱਠਵੇਂ ਸਾਲ ਵਿਚ ਬੰਦੀ ਬਣਾ ਲਿਆ।+ 13 ਫਿਰ ਉਸ ਨੇ ਉੱਥੋਂ ਯਹੋਵਾਹ ਦੇ ਭਵਨ ਦੇ ਸਾਰੇ ਖ਼ਜ਼ਾਨੇ ਅਤੇ ਰਾਜੇ ਦੇ ਮਹਿਲ ਦੇ ਸਾਰੇ ਖ਼ਜ਼ਾਨੇ ਲੈ ਲਏ।+ ਉਸ ਨੇ ਸੋਨੇ ਦੀਆਂ ਉਨ੍ਹਾਂ ਸਾਰੀਆਂ ਚੀਜ਼ਾਂ ਦੇ ਟੋਟੇ-ਟੋਟੇ ਕਰ ਦਿੱਤੇ ਜੋ ਇਜ਼ਰਾਈਲ ਦੇ ਰਾਜੇ ਸੁਲੇਮਾਨ ਨੇ ਯਹੋਵਾਹ ਦੇ ਭਵਨ ਵਿਚ ਬਣਾਈਆਂ ਸਨ।+ ਇਹ ਉਸੇ ਤਰ੍ਹਾਂ ਹੋਇਆ ਜਿਵੇਂ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ।
-