7 ਨਾਲੇ ਉਸ ਨੇ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਟ ਨੂੰ ਵੀ ਇਹ ਸੰਦੇਸ਼ ਭੇਜਿਆ: “ਮੋਆਬ ਦੇ ਰਾਜੇ ਨੇ ਮੇਰੇ ਖ਼ਿਲਾਫ਼ ਬਗਾਵਤ ਕਰ ਦਿੱਤੀ ਹੈ। ਕੀ ਤੂੰ ਮੇਰੇ ਨਾਲ ਮੋਆਬ ਖ਼ਿਲਾਫ਼ ਯੁੱਧ ਲੜਨ ਚੱਲੇਂਗਾ?” ਜਵਾਬ ਵਿਚ ਉਸ ਨੇ ਕਿਹਾ: “ਹਾਂ, ਮੈਂ ਜਾਵਾਂਗਾ।+ ਮੈਂ ਵੀ ਤੇਰੇ ਵਰਗਾ ਹੀ ਹਾਂ। ਮੇਰੇ ਲੋਕ ਵੀ ਤੇਰੇ ਲੋਕਾਂ ਵਰਗੇ ਹਨ। ਮੇਰੇ ਘੋੜੇ ਵੀ ਤੇਰੇ ਘੋੜਿਆਂ ਵਰਗੇ ਹਨ।”+